ਠੰਡ ਅਤੇ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ
Friday, Jan 18, 2019 - 01:36 AM (IST)

ਸ਼ੇਰਪੁਰ, (ਅਨੀਸ਼)- ਕਸਬੇ ਅੰਦਰ ਅੱਜ ਸਵੇਰ ਸਮੇਂ ਪਈ ਸੰਘਣੀ ਧੁੰਦ ਨੇ ਠੰਡ ਵਿਚ ਇਕਦਮ ਵਾਧਾ ਕਰ ਦਿੱਤਾ ਹੈ। ਧੁੰਦ ਕਾਰਨ ਵ੍ਹੀਕਲ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਧੁੰਦ ਨੇ ਵ੍ਹੀਕਲਾਂ ਦੀ ਰਫਤਾਰ ਬਿਲਕੁਠ ਮੱਠੀ ਕਰ ਦਿੱਤੀ। ਇਸ ਤੋਂ ਇਲਾਵਾ ਠੰਡ ਕਾਰਨ ਲੋਕ ਗਰਮ ਕੱਪਡ਼ਿਆਂ ’ਚ ਜਕਡ਼ੇ ਨਜ਼ਰ ਆਏ ਅਤੇ ਠੰਡ ਤੋਂ ਬਚਣ ਲਈ ਦੁਕਾਨਦਾਰ ਅੱਗ ਸੇਕਦੇ ਨਜ਼ਰ ਆਏ। ਲੋਹਡ਼ੀ ਤੋਂ ਬਾਅਦ ਠੰਡ ਵਧਣ ਕਾਰਨ ਮੂੰਗਫਲੀਆਂ, ਗੱਚਕ ਵੇਚਣ ਵਾਲਿਆਂ ਦੇ ਵੀ ਚਿਹਰੇ ’ਤੇ ਰੋਣਕ ਦੇਖਣ ਨੂੰ ਮਿਲੀ ।