ਠੰਡ, ਧੁੰਦ ਤੇ ਕੋਹਰੇ ਦੇ ਟ੍ਰਿਪਲ ਅਟੈਕ ਨੇ ਠਾਰੇ ਲੋਕ, ਕੰਬਲ-ਰਜਾਈਆਂ ਵੀ ਹੋ ਰਹੀਆਂ ਫੇਲ੍ਹ!

Thursday, Jan 25, 2024 - 03:01 AM (IST)

ਠੰਡ, ਧੁੰਦ ਤੇ ਕੋਹਰੇ ਦੇ ਟ੍ਰਿਪਲ ਅਟੈਕ ਨੇ ਠਾਰੇ ਲੋਕ, ਕੰਬਲ-ਰਜਾਈਆਂ ਵੀ ਹੋ ਰਹੀਆਂ ਫੇਲ੍ਹ!

ਲੁਧਿਆਣਾ (ਮੁਕੇਸ਼)- ਨਵੇਂ ਸਾਲ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਨੇ ਜਿੱਥੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ, ਉੱਥੇ ਹੀ ਪੈ ਰਹੀ ਖੁਸ਼ਕ ਠੰਡ ਤੇ ਸੰਘਣੀ ਧੁੰਦ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਾਂ ਕੰਬਲ ਅਤੇ ਰਜ਼ਾਈ ਵੀ ਫੇਲ੍ਹ ਹੋ ਗਏ ਹਨ। ਧੂਣੀ ਤੇ ਹੀਟਰ ਦੇ ਸਹਾਰੇ ਹੀ ਦਿਨ ਗੁਜ਼ਰ ਰਹੇ ਹਨ।

ਇਹ ਵੀ ਪੜ੍ਹੋ- ਪਾਰਲਰ 'ਚ ਕੰਮ ਕਰਦੀ ਕੁੜੀ ਨੂੰ ਮਾਲਕਣ ਦੇ ਮੁੰਡੇ ਨੇ ਨਸ਼ੀਲਾ ਪਦਾਰਥ ਖੁਆ ਕੇ ਬਣਾਇਆ ਹਵਸ ਦਾ ਸ਼ਿਕਾਰ

ਤਾਪਮਾਨ ਡਿਗਣ ਨਾਲ ਇਕ ਵਾਰ ਫਿਰ ਤੋਂ ਠੰਡ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਲੋਕ ਘਰਾਂ ਅੰਦਰ ਰਹਿਣ ਲਈ ਮਜਬੂਰ ਹੋ ਗਏ ਹਨ। ਧੁੰਦ ਦਾ ਟ੍ਰੈਫਿਕ ’ਤੇ ਵੀ ਅਸਰ ਪਿਆ ਹੈ। ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਮੰਜ਼ਿਲ ਵੱਲ ਮੱਧਮ ਰਫ਼ਤਾਰ ਨਾਲ ਵਧਦੇ ਹੋਏ ਨਜ਼ਰ ਆਏ। ਇਸੇ ਤਰ੍ਹਾਂ ਠੰਡ ਕਾਰਨ ਬਾਜ਼ਾਰਾਂ ’ਚ ਰੌਣਕਾਂ ਘੱਟ ਹੀ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ- ਸਿੱਪੀ ਗਿੱਲ ਨਾਲ ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਆਫ-ਰੋਡਿੰਗ ਦੌਰਾਨ ਪਲਟੀ ਉਸ ਦੀ 'Rubicon'

ਸ਼ਾਮ ਨੂੰ ਬਾਜ਼ਾਰ ’ਚ ਦੁਕਾਨਾਂ ਛੇਤੀ ਬੰਦ ਹੋ ਜਾਂਦੀਆਂ ਹਨ। ਲੋਕਾਂ ਨੂੰ ਠੰਡ, ਸੰਘਣੀ ਧੁੰਦ ਤੇ ਕੋਹਰੇ ਦੇ ਟ੍ਰਿਪਲ ਅਟੈਕ ਤੋਂ ਰਾਹਤ ਨਹੀਂ ਮਿਲ ਰਹੀ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਇੰਦਰ ਦੇਵਤਾ ਵੀ ਲੱਗਦਾ ਹੈ ਨਾਰਾਜ਼ ਚੱਲ ਰਹੇ ਹਨ। ਲੋਕ ਪਰਮਾਤਮਾ ਅੱਗੇ ਬੇਦਰਦ ਮੌਸਮ ਤੋਂ ਨਿਜ਼ਾਤ ਦਿਵਾਉਣ ਲਈ ਅਰਦਾਸਾਂ ਕਰ ਰਹੇ ਹਨ।

ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News