ਪਟਿਆਲਾ ਦੇ ਸਰਕਾਰੀ ਕਾਲਜ ਪੁੱਜੇ ਮੁੱਖ ਮੰਤਰੀ ਮਾਨ, ਵਿਦਿਆਰਥਣਾਂ ਨਾਲ ਕੀਤਾ ਸੰਵਾਦ

Monday, Apr 24, 2023 - 04:21 PM (IST)

ਪਟਿਆਲਾ ਦੇ ਸਰਕਾਰੀ ਕਾਲਜ ਪੁੱਜੇ ਮੁੱਖ ਮੰਤਰੀ ਮਾਨ, ਵਿਦਿਆਰਥਣਾਂ ਨਾਲ ਕੀਤਾ ਸੰਵਾਦ

ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਦੇ ਸਰਕਾਰੀ ਕਾਲਜ (ਲੜਕੀਆਂ) ਵਿਖੇ ਸਾਲਾਨਾ ਇਨਾਮ ਵੰਡ ਸਮਾਗਮ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਅਤੇ ਕਿਗਾ ਕਿ ਕੋਈ ਸਿਆਸੀ ਪ੍ਰੋਗਰਾਮ ਜਾਂ ਸ਼ਕਤੀ ਪ੍ਰਦਰਸ਼ਨ ਨਹੀਂ ਸਗੋਂ ਇਨਾਮ ਵੱਡ ਸਮਾਗਮ ਹੈ, ਜਿਸ 'ਚ ਬੱਚਿਆਂ ਦੀ ਪ੍ਰਾਪਤੀਆਂ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਮੁੱਖ ਮੰਤਰੀ ਮਾਨ ਨੇ ਆਖਿਆ ਕਿ ਜਦੋਂ ਜੂਨੀਅਰ ਆਪਣੇ ਸੀਨੀਅਰਜ਼ ਨੂੰ ਪ੍ਰਾਪਤੀਆਂ ਹਾਸਲ ਕਰਦੇ ਦੇਖਦੇ ਹਨ ਤਾਂ ਉਨ੍ਹਾਂ ਨੇ ਮਨ 'ਚ ਵੀ ਕੁਝ ਕਰ ਦਿਖਾਉਣ ਦੀ ਚਿਣਕ ਉੱਠਦੀ ਹੈ। ਮੈਂ ਵੀ ਅਜਿਹਾ ਸੀ ਅਤੇ ਸੀਨੀਅਰਜ਼ ਨੂੰ ਇਨਾਮ ਲੈਂਦਾ ਵੇਖ ਮੇਰੇ ਮੇਰੇ ਵੀ ਦਿਲ 'ਚ ਤਮੰਨਾ ਉੱਠਦੀ ਸੀ ਕਿ ਮੈਂ ਵੀ ਕੁਝ ਕਰਾਂ। ਮਾਨ ਨੇ ਦੱਸਿਆ ਕਿ ਆਪਣੇ ਟਾਈਮ 'ਚ ਮੈਂ ਵੀ ਹਰ ਕੰਪੀਟਿਸ਼ਨ 'ਚ ਹਿੱਸਾ ਲੈਂਦਾ ਸੀ ਪਰ ਸਾਲ ਬਾਅਦ ਪਿਤਾ ਜੀ ਨੇ ਪਾਬੰਦੀ ਲਗਾ ਦਿੱਤੀ ਸੀ ਤੇ ਉਹ ਚਾਹੁੰਦੇ ਸਨ ਕੇ ਮੈਂ ਪੜ੍ਹਾਈ ਵੱਲ ਧਿਆਨ ਦੇਵਾਂ ਪਰ ਕੁਝ ਸਮਾਂ ਸਟੇਜ਼ ਬੰਦ ਰਹਿਣ ਤੋਂ ਬਾਅਦ ਮੈਂ ਚੋਰੀ ਪ੍ਰਫਾਰਮ ਕਰਨ ਲਈ ਜਾਣ ਲੱਗ ਗਿਆ ਸੀ। ਇਸ ਲਈ ਮੈਂ ਮਾਪਿਆਂ ਨੂੰ ਕਹਿੰਦਾ ਹਾਂ ਕਿ ਆਪਣੀ ਗੱਲ ਬੱਚਿਆਂ ਨੂੰ ਨਾ ਮਨਾਓ ਸਗੋਂ ਬੱਚਿਆਂ ਦੀ ਵੀ ਸੁਣਲੋ। ਬੱਚੇ ਦਾ ਦਿਲ-ਦਿਮਾਗ ਜਿੱਥੇ ਕੁਝ ਕਰਨ ਦਾ ਕਰਦਾ ਹੈ , ਉੱਥੇ ਕਰਨ ਦੋ ਅਤੇ ਉਨ੍ਹਾਂ 'ਤੇ ਕਰੀਅਰ ਥੋਪੋ ਨਾ। 

ਇਹ ਵੀ ਪੜ੍ਹੋ- ਨਾਭਾ 'ਚ ਵਾਪਰਿਆ ਵੱਡਾ ਹਾਦਸਾ, ਗੱਡੀਆਂ ਦੇ ਉੱਡੇ ਪਰਖੱਚੇ, ਤਸਵੀਰਾਂ ’ਚ ਦੇਖੋ ਖ਼ੌਫਨਾਕ ਮੰਜ਼ਰ

ਮੁੱਖ ਮੰਤਰੀ ਮਾਨ ਨੇ ਆਖਿਆ ਕਿ ਕੁੜੀਆਂ 'ਤੇ ਖ਼ਾਸ ਤੌਰ 'ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਤੇ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜੋ ਕਰਨਾ ਹੈ ਵਿਆਹ ਤੋਂ ਬਾਅਦ ਕਰੀ। ਪਰ ਜੇਕਰ ਮਾਪੇ ਹੀ ਉਨ੍ਹਾਂ ਨੂੰ ਕੁਝ ਕਰਨ ਨਹੀਂ ਦਿੰਦੇ ਤਾਂ ਸਹੁਰੇ ਕਿਵੇਂ ਕਰਨ ਦੇ ਦੇਣਗੇ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਬਹੁਤ ਸਾਰੇ ਮੌਕੇ ਹਨ ਤੇ ਬਹੁਤ ਅਜਿਹੇ ਕੰਮ ਹਨ, ਜਿਨ੍ਹਾਂ ਦਾ ਕਦੇ ਨਾਮ ਤੱਕ ਵੀ ਨਹੀਂ ਸੁਣਿਆ ਹੁੰਦਾ। ਇਸ ਤੋਂ ਇਲਾਹਾ ਹੁੰਨਰ ਵੀ ਬਹੁਤ ਪਿਆ ਹੈ ਪਰ ਮੌਕਾ ਨਹੀਂ ਮਿਲਦਾ ਅਤੇ ਮੌਕਾ ਬਣੀਆਂ-ਬਣਾਈਆਂ ਲੀਹਾਂ 'ਤੇ ਤੁਰਨ ਦਾ ਹੈ ਪਰ ਜੇ ਵੱਖ ਹੋ ਕੇ ਤੁਰੋਗੇ ਤਾਂ ਰਾਹ ਵੱਖ ਬਣੇਗਾ। ਮਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕੇ ਤੁਸੀ ਕੀ ਬਣਨਾ ਚਾਹੁੰਦੇ ਹੋ ਤੇ ਖ਼ੁਦ ਨੂੰ ਆਪਣਾ ਰੋਲ ਮਾਡਲ ਬਣਾਓ। ਆਪਣਾ ਵੱਖ ਅੰਦਾਜ਼ ਪੈਦਾ ਕਰੋ ਤੇ ਉਸ ਅੰਦਾਜ਼ ਨੂੰ ਹੀ ਦੁਨੀਆ ਤਰਜੀਹ ਦਿੰਦੀ ਹੈ ਪਰ ਜੇਕਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਲੋਕ ਵਿਰੋਧ ਕਰਨਗੇ। ਮਾਨ ਨੇ ਆਖਿਆ ਕਿ ਦੁਨੀਆ ਪਹਿਲਾਂ ਵਿਰੋਧ ਕਰਦੀ ਹੈ ਪਰ ਤੁਸੀਂ ਸਾਬਿਤ ਕਰੋ ਕਿ ਤੁਸੀ ਜੋ ਕਰ ਰਹੇ ਹੋ, ਉਹ ਚੀਜ਼ ਸੰਭਵ ਹੈ ਤੇ ਜਦੋਂ ਤੁਸੀਂ ਕਰ ਦਿਖਾਓਗੇ ਤਾਂ ਲੋਕ ਤੁਹਾਨੂੰ ਮੰਨਣ ਲੱਗ ਜਾਣਗੇ। 

ਇਹ ਵੀ ਪੜ੍ਹੋ- ਭਰਾ ਦੀ ਕੁੱਟਮਾਰ ਹੁੰਦੀ ਦੇਖ ਛਡਵਾਉਣ ਗਈ ਭੈਣ ਨੂੰ ਹਮਲਾਵਰਾਂ ਨੇ ਦਿੱਤੀ ਦਰਦਨਾਕ ਮੌਤ, ਕਾਰ ਨਾਲ ਦਰੜਿਆ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿਰਫ਼ ਨੰਬਰਾਂ ਦੇ ਆਧਾਰ 'ਤੇ ਬੱਚਿਆਂ ਦੀ ਕਾਬਲੀਅਤ ਨੂੰ ਨਹੀਂ ਗਿਣਿਆਂ ਜਾਂਦਾ ਸਗੋਂ ਬੱਚੇ ਜੀ ਸਮੁੱਚੀ ਸਖ਼ਸ਼ੀਅਤ ਦਾ ਵਿਕਾਸ ਹੋਣਾ ਵੀ ਜ਼ਰੂਰੀ ਹੈ। ਘੱਟ ਫ਼ੀਸਦੀ ਨੰਬਰ ਆਉਣ ਕਾਰਨ ਕਈ ਘਰਾਂ 'ਚ ਲੜ੍ਹਾਈਆਂ ਹੁੰਦੀਆਂ ਤੇ ਕਈ ਵਾਰ ਬੱਚੇ ਡਿਪਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਅਜਿਹਾ ਵੀ ਹੋ ਸਕਦਾ ਹੈ ਕਿ ਬੱਚਾ ਥਿਊਰੀ ਤੋਂ ਵੱਧ ਪ੍ਰੈਕਟੀਕਲ 'ਚ ਤੇਜ਼ ਹੋਵੇ , ਇਸ ਲਈ ਬੱਚਿਆਂ ਦੀ ਕਾਬਲੀਅਤ ਨੂੰ ਨੰਬਰਾਂ ਦੇ ਆਧਾਰ 'ਤੇ ਨਹੀਂ ਗਿਣਨਾ ਚਾਹੀਦਾ। ਉਨ੍ਹਾਂ ਆਖਿਆ ਕਿ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ 'ਚ ਸਾਰੇ ਜ਼ਮਾਨੇ ਦੇ ਗੁਣ ਆ ਜਾਣ 'ਤੇ ਔਗੁਣ ਚੱਲੇ ਜਾਣ। ਇਸ ਲਈ ਬੱਚਿਆਂ ਦੀ ਜ਼ਿੰਦਗੀ 'ਚ ਮਾਪਿਆਂ ਤੇ ਅਧਿਆਪਕਾਂ ਦਾ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ। ਮਾਨ ਨੇ ਵਿਦਿਆਰਥੀਆਂ ਨੂੰ ਆਖਿਆ ਕਿ ਉਹ ਖ਼ੁਸ਼ਨਸੀਬ ਹਨ, ਜੋ ਉਨ੍ਹਾਂ ਨੂੰ ਮਾਹਿਰ ਅਧਿਆਪਕ ਮਿਲੇ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News