ਸਵੱਛਤਾ ਪੰਦਰਵਾੜੇ ਨੂੰ ਮੂੰਹ ਚਿੜਾ ਰਹੇ ਹਨ ਥਾਂ-ਥਾਂ ਲੱਗੇ ਕੂੜੇ ਦੇ ਢੇਰ

Thursday, Sep 20, 2018 - 07:10 AM (IST)

ਸਵੱਛਤਾ ਪੰਦਰਵਾੜੇ ਨੂੰ ਮੂੰਹ ਚਿੜਾ ਰਹੇ ਹਨ ਥਾਂ-ਥਾਂ ਲੱਗੇ ਕੂੜੇ ਦੇ ਢੇਰ

ਲੁਧਿਆਣਾ, (ਮੁਕੇਸ਼)- ਇਕ ਪਾਸੇ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਦੂਸਰੇ ਪਾਸੇ  ਢੰਡਾਰੀ ਰੇਲਵੇ ਗੋਦਾਮ ਸਾਹਮਣੇ ਫੇਜ਼-5 ਵਿਖੇ ਥਾਂ-ਥਾਂ ਫੈਲੀ ਹੋਈ ਗੰਦਗੀ ਤੇ ਲੱਗੇ ਹੋਏ  ਕੂੜੇ ਦੇ ਢੇਰ ਸਵੱਛ ਭਾਰਤ ਮੁਹਿੰਮ ਦਾ ਜ਼ਨਾਜ਼ਾ ਕੱਢ ਰਹੇ ਹਨ। ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਅਾ ਹੈ। ਉਦਯੋਗਪਤੀ ਮੰਗਲਸੇਨ  ਉਧੇਰਾ, ਦਵਿੰਦਰ ਉਧੇਰਾ, ਰਾਜੀਵ ਜੈਨ, ਸੁਮਿਤ ਕੁਮਾਰ ਨੇ ਕਿਹਾ ਕਿ ਫੇਜ਼-5 ਦੇ ਬਲਾਕ ਡੀ  ਤੇ ਸੀ ’ਚ ਸੜਕਾਂ ਉਪਰ ਲੱਗੇ ਕੂੜੇ ਦੇ ਢੇਰ ਜਿਥੇ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ  ਹਨ ਉਥੇ ਗ੍ਰੀਨ ਫੀਲਡ ਵਿਖੇ ਫੈਲੀ ਗੰਦਗੀ ਹਰਿਆਲੀ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਖੂਬਸੂਰਤੀ ਦਾ  ਬੇੜਾ ਗਰਕ ਕਰ ਰਹੀ ਹੈ। ਇਸ ਹੀ ਤਰ੍ਹਾਂ ਟੁੱਟੀਆਂ ਸੜਕਾਂ, ਥਾਂ-ਥਾਂ ਪਏ ਟੋਇਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਨਰੇਸ਼ ਕੁਮਾਰ, ਦੀਪਕ ਕੁਮਾਰ, ਸ਼ਿਵਮ  ਕੁਮਾਰ,  ਸਾਹਿਲ ਕੁਮਾਰ ਨੇ ਕਿਹਾ ਕਿ ਸੜਕਾਂ ਵਿਚਾਲੇ ਦਿਨ-ਰਾਤ ਟਰੱਕ-ਟਰਾਲਿਆਂ ਦੇ ਪਾਰਕ ਹੋਣ  ਨਾਲ ਰਸਤਾ ਬੰਦ ਹੋ ਜਾਂਦਾ ਹੈ। ਟਰੈਫਿਕ ਜਾਮ  ਦੀ ਸਮੱਸਿਆ ਬਣੀ ਹੋਈ ਹੈ ਤੇ ਹਾਦਸੇ ਵੀ ਵਾਪਰ  ਰਹੇ ਹਨ। ਲੋਕ ਕਾਫੀ ਪ੍ਰੇਸ਼ਾਨ ਹਨ। ਕੋਈ ਵੀ ਵਿਭਾਗ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਜਿਹੜੇ  ਦਾਅਵੇ ਕੀਤੇ ਜਾ ਰਹੇ ਹਨ ਉਹ ਝੂਠੇ ਤੇ ਕਾਗਜ਼ਾਂ ਤਕ ਸੀਮਤ ਹਨ।


Related News