ਨਗਰ ਕੌਂਸਲ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਫਾਈ ਮੁਹਿੰਮ ਕੀਤੀ ਸ਼ੁਰੂ

04/19/2018 11:39:07 AM

ਬਾਘਾਪੁਰਾਣਾ (ਰਾਕੇਸ਼) - ਵਿਧਾਇਕ ਸ. ਬਰਾੜ, ਕੌਂਸਲ ਪ੍ਰਧਾਨ ਅਨੂੰ ਮਿੱਤਲ ਅਤੇ ਕਾਰਜ ਸਾਧਕ ਅਫਸਰ ਰਜਿੰਦਰ ਕਾਲੜਾ ਦੇ ਹੁਕਮਾਂ 'ਤੇ ਕੌਂਸਲ ਵੱਲੋਂ ਵੱਡੇ ਪੱਧਰ 'ਤੇ ਸ਼ਹਿਰ 'ਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੈਨੇਟਰੀ ਇੰਸਪੈਕਟਰ ਹਰੀ ਰਾਮ ਭੱਟੀ ਦੀ ਅਗਵਾਈ 'ਚ ਸਫਾਈ ਕਰਮਚਾਰੀਆਂ ਵੱਲੋਂ ਕੂੜਾ-ਕਰਕਟ ਦੇ ਢੇਰ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਕੇ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। 
ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਸ਼੍ਰੀਮਤੀ ਮਿੱਤਲ ਨੇ ਕਿਹਾ ਕਿ ਕੌਂਸਲ ਵੱਲੋਂ ਬਣਾਈ ਗਈ ਯੋਜਨਾ ਤਹਿਤ ਹਰ ਵਾਰਡ 'ਚ ਸਫਾਈ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜਿਸ ਤਹਿਤ ਕੌਂਸਲਰਾਂ ਦੇ ਨਾਂ 'ਤੇ ਬੋਰਡ ਲਾਏ ਤਾਂ ਕਿ ਵਾਰਡਾਂ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਛੱਪੜਾਂ ਤੋਂ ਪਾਣੀ ਦਾ ਨਿਕਾਸ ਕਰਨ ਲਈ ਸਾਰੇ ਛੱਪੜ ਨਿਕਾਸੀ ਨਾਲਿਆਂ ਨਾਲ ਜੋੜੇ ਜਾ ਰਹੇ ਹਨ।  ਸ਼ਹਿਰ ਵਾਸੀ ਡਟ ਕੇ ਕੌਂਸਲ ਦਾ ਸਾਥ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸਟਰੀਟ ਲਾਈਟ ਬੰਦ ਦਿਖਾਈ ਦਿੰਦੀ ਹੈ ਤਾਂ ਤੁਰੰਤ ਕੌਂਸਲ ਨੂੰ ਸੂਚਿਤ ਕੀਤਾ ਜਾਵੇ। ਸਫਾਈ ਮੁਹਿੰਮ ਦੌਰਾਨ ਕੌਂਸਲ ਦੇ ਕਰਮਚਾਰੀ ਗੁਲਰਾਜ, ਬੁੱਧ ਰਾਮ, ਰਿੰਕੂ, ਬਨਾਰਸੀ, ਕਾਕਾ, ਸੰਜੂ, ਅਸ਼ੋਕੀ, ਰੱਜਤ, ਲਖਨ, ਮਨੋਜ, ਸੰਦੀਪ, ਰਾਜੂ, ਸ਼ੋਭਰਾਜ ਅਤੇ ਹੋਰ ਸ਼ਾਮਲ ਸਨ।  


Related News