ਲੁਧਿਆਣਾ ਵਿਖੇ 10ਵੀਂ ਜਮਾਤ ਦੀ ਕੁੜੀ ਪਾਣੀ ਦੀ ਟੈਂਕੀ ''ਤੇ ਚੜ੍ਹੀ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Wednesday, Mar 19, 2025 - 04:41 PM (IST)

ਲੁਧਿਆਣਾ (ਰਾਜ)- ਲੁਧਿਆਣਾ ਵਿਖੇ ਜੀਵਨ ਨਗਰ ਇਲਾਕੇ ਵਿੱਚ ਦਸਵੀਂ ਜਮਾਤ ਦੀ ਇਕ ਵਿਦਿਆਰਥਣ ਪਾਣੀ ਦੀ ਟੈਂਕੀ 'ਤੇ ਚੜ੍ਹ ਗਈ। ਸੂਚਨਾ ਮਿਲਣ ਤੋਂ ਬਾਅਦ ਫੋਕਲ ਪੁਆਇੰਟ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਕਿਸੇ ਤਰ੍ਹਾਂ ਕੁੜੀ ਨੂੰ ਸਮਝਾ ਕੇ ਹੇਠਾਂ ਉਤਾਰਿਆ ਅਤੇ ਉਸ ਨੂੰ ਥਾਣੇ ਵਿਚ ਲੈ ਗਈ, ਜਿੱਥੇ ਉਸ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਕੁੜੀ ਦਾ 10ਵੀਂ ਜਮਾਤ ਦਾ ਪੇਪਰ ਸੀ ਅਤੇ ਘਰ ਵਿੱਚ ਵੀ ਕੁਝ ਅਜਿਹਾ ਹੋਇਆ ਸੀ, ਜਿਸ ਕਾਰਨ ਉਹ ਪਰੇਸ਼ਾਨ ਸੀ। ਇਸੇ ਲਈ ਉਹ ਟੈਂਕੀ 'ਤੇ ਚੜ੍ਹ ਗਈ। ਹੁਣ ਕੁੜੀ ਨੂੰ ਉਸਦੇ ਘਰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ: ਬਦਲਦੇ ਮੌਸਮ ਕਾਰਨ ਪੰਜਾਬ ਵਾਸੀਆਂ ਲਈ ਖੜ੍ਹੀ ਹੋ ਰਹੀ ਇਹ ਵੱਡੀ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e