ਸਿਵਲ ਹਸਪਤਾਲ ਸੰਗਰੂਰ ਲਈ ਵੈਟੀਲੇਟਰ ਭੇਂਟ
Thursday, May 28, 2020 - 01:41 AM (IST)

ਸੰਗਰੂਰ, (ਸਿੰਗਲਾ) : ਡਾਕਟਰ ਸੰਦੀਪ ਕੁਮਾਰ ਗਰਗ ਆਈ. ਪੀ. ਐਸ-ਐਸ. ਐਸ. ਪੀ. ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਵਾਸੀਆਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇੰਡਸਟੀਰੀਅਲ ਚੈਂਬਰ ਫੋਕਲ ਪੁਆਇੰਟ ਲੁਧਿਆਣਾ ਨਾਲ ਰਾਬਤਾ ਕਰਦੇ ਹੋਏ ਉਨ੍ਹਾਂ ਦੇ ਸਹਿਯੋਗ ਨਾਲ ਇਕ ਵੈਟੀਲੇਟਰ ਸਿਵਲ ਹਸਪਤਾਲ ਨੂੰ ਭੇਂਟ ਕੀਤਾ ਗਿਆ ਹੈ। ਇਹ ਵੈਟੀਲੈਟਰ ਡਾਕਟਰ ਸੰਦੀਪ ਗਰਗ ਆਈ.ਪੀ.ਐਸ-ਐਸ.ਐਸ.ਪੀ. ਸੰਗਰੂਰ ਵੱਲੋਂ ਡਾਕਟਰ ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੰਗਰੂਰ ਅਤੇ ਉਹਨਾਂ ਦੀ ਟੀਮ ਨੂੰ ਸੌਂਪਿਆ ਗਿਆ। ਜੋ ਇਸ ਵੈਟੀਲੇਟਰ ਨਾਲ ਸੰਗਰੂਰ ਸਿਵਲ ਹਸਪਤਾਲ ਦੀਆਂ ਆਧੁਨਿਕ ਸਹੂਲਤਾਂ ਵਿੱਚ ਵਾਧਾ ਹੋਵੇਗਾ ਅਤੇ ਇਹ ਲੋਕਾਂ ਦੀ ਜਾਨ ਬਚਾਉਣ ਲਈ ਸਹਾਈ ਹੋਵੇਗਾ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਲਜੀਤ ਸਿੰਘ ਵੱਲੋਂ ਐਸ. ਐਸ. ਪੀ. ਸੰਗਰੂਰ ਡਾਕਟਰ ਸੰਦੀਪ ਗਰਗ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ।