ਨਗਰ ਕੌਂਸਲ ਭਦੌੜ ਦੇ ਗੇਟ ਅੱਗੇ ਧਰਨਾ ਦੇ ਰਹੇ ਸਫ਼ਾਈ ਸੇਵਕ ਨੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼
Sunday, Mar 20, 2022 - 04:08 PM (IST)
ਭਦੌੜ (ਪੁਨੀਤ ਮਾਨ) : ਪਿਛਲੇ 6 ਦਿਨਾਂ ਤੋਂ ਨਗਰ ਕੌਂਸਲ ਭਦੌੜ ਦੇ ਗੇਟ ਅੱਗੇ ਭਦੌੜ ਵਿਖੇ ਸਫ਼ਾਈ ਸੇਵਕ ਅਤੇ ਨਗਰ ਕੌਂਸਲ ਦੇ ਕੱਚੇ, ਪੱਕੇ ਅਧਿਕਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ਦੇ ਰੋਸ 'ਚ ਧਰਨਾ ਦਿੱਤਾ ਜਾ ਰਿਹਾ ਹੈ। ਬੀਤੇ ਕੱਲ੍ਹ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਨਾਲ ਤਨਖਾਹਾਂ ਦੇਣ ਸਬੰਧੀ ਗੱਲਬਾਤ ਕਰਨ ਲਈ ਮੀਟਿੰਗ ਸੱਦੀ ਗਈ ਸੀ ਪਰ ਤਕਰੀਬਨ 12 ਵਜੇ ਚੱਲ ਰਹੀ ਮੀਟਿੰਗ ਦੌਰਾਨ ਹੀ ਉੱਚ ਅਧਿਕਾਰੀਆਂ ਦੀਆਂ ਗੱਲਾਂ ਨਾਲ ਸਹਿਮਤ ਨਾ ਹੁੰਦਿਆਂ ਸਫ਼ਾਈ ਸੇਵਕ ਰਮੇਸ਼ ਕੁਮਾਰ ਨੇ ਆਪਣੇ 'ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ 'ਤੇ ਸਫ਼ਾਈ ਸੇਵਕਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸੰਭਾਲਦਿਆਂ ਅੱਗ ਲਗਾਉਣ ਤੋਂ ਰੋਕ ਲਿਆ ਤੇ ਉਸ ਦੇ ਕੱਪੜੇ ਬਦਲਵਾ ਦਿੱਤੇ। ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : UK ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ ਮਾਰੀ 25 ਲੱਖ ਤੋਂ ਵੱਧ ਦੀ ਠੱਗੀ, ਦੁਖੀ ਹੋ ਵਿਅਕਤੀ ਕੀਤੀ ਖੁਦਕੁਸ਼ੀ
ਜ਼ਿਕਰਯੋਗ ਹੈ ਕਿ ਕਾਫੀ ਜੱਦੋ-ਜਹਿਦ ਤੋਂ ਬਾਅਦ ਸਬੰਧਿਤ ਅਧਿਕਾਰੀ ਨਗਰ ਕੌਂਸਲ ਅਧੀਨ ਆਉਂਦੀਆਂ ਜਾਇਦਾਦਾਂ ਵੇਚ ਕੇ ਜਾਂ ਬੈਂਕ ਤੋਂ ਲੋਨ ਲੈ ਕੇ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ ਦੇਣ ਲਈ ਰਾਜ਼ੀ ਹੋ ਗਏ ਹਨ। ਸਫ਼ਾਈ ਸੇਵਕਾਂ ਦੀ 3 ਮਹੀਨੇ ਦੀ ਤਨਖਾਹ ਅਤੇ ਇਕ ਮਹੀਨੇ ਦਾ ਪੀ. ਐੱਫ਼. ਦੀ ਲਿਖਤੀ ਰੂਪ 'ਚ ਗਾਰੰਟੀ ਲੈਣ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ।