ਸਿਟੀ ਕਲੱਬ ਉੱਦਮੀਆਂ ਨੇ ਵਾਟਰ ਵਰਕਸ ਦੀ ਸਫਾਈ ਆਰੰਭੀ

Monday, May 11, 2020 - 04:40 PM (IST)

ਸਿਟੀ ਕਲੱਬ ਉੱਦਮੀਆਂ ਨੇ ਵਾਟਰ ਵਰਕਸ ਦੀ ਸਫਾਈ ਆਰੰਭੀ

ਬੁਢਲਾਡਾ(ਮਨਜੀਤ) - ਸ਼ਹਿਰ ਦੇ 30 ਏਕੜ ਵਿਚ ਬਣੇ ਪੁਰਾਣੇ ਵਾਟਰ ਵਰਕਸ ਦੁਆਲੇ ਫੈਲ ਰਹੀ ਗੰਦਗੀ ਤੋਂ ਲੋਕਾਂ ਨੂੰ ਬਚਾਉਣ ਦੀ ਖਾਤਰ ਸ਼ਹਿਰ ਦੇ ਸਿਟੀ ਵੈੱਲਫੇਅਰ ਕਲੱਬ ਨੇ ਉੱਦਮ ਕੀਤਾ ਹੈ।  ਕਲੱਬ ਦਾ ਮੰਨਣਾ ਹੈ ਕਿ ਵਾਟਰ ਵਰਕਸ ਦੇ ਆਲੇ-ਦੁਆਲੇ ਸਫਾਈ ਨਾ ਹੋਣ ਕਾਰਨ ਗੰਦਗੀ ਦੀ ਭਰਮਾਰ ਹੋ ਚੁੱਕੀ ਸੀ। ਜਿਸ ਪਾਸੇ ਲੰਮੇ ਸਮੇਂ ਤੋਂ ਧਿਆਨ ਨਹੀਂ ਦਿੱਤਾ ਗਿਆ ਸੀ। ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਸਮਾਰ, ਸਰਪ੍ਰਸਤ ਗਮਦੂਰ ਸਿੰਘ ਨੇ ਦੱਸਿਆ ਕਿ ਇਹ ਵਾਟਰ ਵਰਕਸ 30 ਏਕੜ ਜ਼ਮੀਨ ਵਿਚ ਬਣਿਆ ਹੋਇਆ ਹੈ। ਇਸ ਦੇ ਆਲੇ-ਦੁਆਲੇ ਉੱਘੇ ਘਾਹ ਫੁਸ ਅਤੇ ਗੰਦਗੀ ਦੀ ਸਫਾਈ ਕੀਤੀ ਗਈ ਅਤੇ ਇਸ ਉਪਰੰਤ ਪਾਣੀ ਦੀਆਂ ਡਿੱਗੀਆਂ ਨੂੰ ਸਾਫ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪੀਣ ਦਾ ਪਾਣੀ ਸ਼ੁੱਧ ਅਤੇ ਸਹੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਮੁੱਚਾ ਕਲੱਬ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਇਸ ਸੇਵਾ ਵਿਚ ਯੋਗਦਾਨ ਦੇ ਰਹੇ ਹਨ। ਇਸ ਮੌਕੇ ਕਲੱਬ ਦੇ ਜਰਨਲ ਸਕੱਤਰ ਰਵਿੰਦਰ ਸਿੰਘ, ਰਮਿੰਦਰ ਰੇਮੀ, ਖਜਾਨਚੀ ਜੀਵਨ ਸਿੰਘ, ਮਨਪ੍ਰੀਤ ਸਿੰਘ ਕੱਦੂ, ਅਰਸ਼ ਸਿੰਘ ਆਦਿ ਨੇ ਮੰਗ ਕੀਤੀ ਕਿ ਇਸ ਵਾਟਰ ਵਰਕਸ ਵੱਲ ਸਰਕਾਰ ਅਤੇ ਪ੍ਰਸ਼ਾਸ਼ਨ ਧਿਆਨ ਦੇ ਕੇ ਇਸ ਦੀ ਚਾਰ ਦੀਵਾਰੀ ਬਣਾਵੇ ਅਤੇ ਇਸ ਦੇ ਨਾਲ ਹੀ ਵਾਟਰ ਵਰਕਸ ਦੇ ਫਿਲਟਰ ਬਦਲੇ ਜਾਣ ਤਾਂ ਜੋ ਇਹ ਵਾਟਰ ਵਰਕਸ ਨਿਰੰਤਰ ਰੂਪ ਵਿਚ ਪੀਣ ਦੇ ਪਾਣੀ ਦੀ ਸਪਲਾਈ ਦਿੰਦਾ ਰਹੇ।  ਸ਼ਹਿਰ ਦੇ ਉੇੱਘੇ ਸਮਾਜ ਸੇਵੀ ਕਾਕਾ ਅਮਰਿੰਦਰ ਸਿੰਘ ਨੇ ਕਿਹਾ ਕਿ ਉਕਤ ਕਲੱਬ ਸਮਾਜ ਸੇਵਾ ਦੇ ਮਹੱਤਵਪੂਰਨ ਕੰਮ ਕਰ ਰਿਹਾ ਹੈ। ਉਸ ਦੇ ਇਸ ਕਾਰਜ ਵਿਚ ਆਮ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ।


author

Harinder Kaur

Content Editor

Related News