ਕਦੇ ਸ਼ਹਿਰ ’ਚ ਸ਼ਿਖ਼ਰਾਂ ’ਤੇ ਰਹਿਣ ਵਾਲੀ ਭਾਜਪਾ ਲਈ ਵਰਤਮਾਨ ਸਮੇਂ ’ਚ ਉਮੀਂਦਵਾਰ ਲੱਭਣੇ ਹੋਏ ਔਖੇ

Wednesday, Jan 27, 2021 - 05:17 PM (IST)

ਕਦੇ ਸ਼ਹਿਰ ’ਚ ਸ਼ਿਖ਼ਰਾਂ ’ਤੇ ਰਹਿਣ ਵਾਲੀ ਭਾਜਪਾ ਲਈ ਵਰਤਮਾਨ ਸਮੇਂ ’ਚ ਉਮੀਂਦਵਾਰ ਲੱਭਣੇ ਹੋਏ ਔਖੇ

ਜਲਾਲਾਬਾਦ (ਸੇਤੀਆ) - ਨਗਰ ਕੌਂਸਲ ਚੋਣਾਂ ’ਚ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਂਦਵਾਰ ਚੋਣ ਮੈਦਾਨ ’ਚ ਉਤਰਣ ਲਈ ਉਤਾਵਲੇ ਹਨ, ਉਥੇ ਕਿਸੇ ਸਮੇਂ ਸ਼ਹਿਰ ’ਚ ਪ੍ਰਮੁੱਖ ਪਾਰਟੀ ਵਜੋਂ ਜਾਣੀ ਜਾਂਦੀ ਭਾਜਪਾ ਲਈ ਵਰਤਮਾਨ ਸਮੇਂ ’ਚ ਉਮੀਂਦਵਾਰ ਲੱਭਣੇ ਔਖੇ ਹੋ ਰਹੇ ਹਨ। ਭਾਜਪਾ ਦੀ ਤਾਂ ਇਥੋਂ ਤੱਕ ਚਰਚਾ ਹੈ ਕਿ ਭਾਜਪਾ ਦੀ ਅਗਵਾਈ ਕਰਨ ਵਾਲੇ ਨੇਤਾਵਾਂ ਨੇ ਚੋਣ ਲੜਣ ਤੋਂ ਨਾਹ ਕਰ ਦਿੱਤੀ, ਜਦਕਿ ਪਿਛਲੇ ਸਮੇਂ ਚੋਣ ਲੜਣ ਵਾਲੇ ਕੁਝ ਉਮੀਂਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਣ ਦੀ ਤਿਆਰੀ ਹੈ। ਉਨ੍ਹਾਂ ਵਲੋਂ ਵੀ ਸੀਨੀਅਰ ਨੇਤਾਵਾਂ ਦੀ ਅਗਵਾਈ ਬਿਨਾ ਚੋਣ ਲੜਣ ਲਈ ਖਾਸਾ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ।  

ਪੜ੍ਹੋ ਇਹ ਵੀ ਖ਼ਬਰ - ਅਜਨਾਲਾ ਦੇ ਪਿੰਡ ਵਿਛੋਆ ਵਿਖੇ 4 ਗੁਟਕਾ ਸਾਹਿਬ ਜੀ ਦੀ ਬੇਅਦਬੀ, ਸੰਗਤਾਂ ’ਚ ਭਾਰੀ ਰੋਸ (ਤਸਵੀਰਾਂ)

ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਅਕਾਲੀ ਦਲ ਦਾ ਅਹਿਮ ਹਿੱਸਾ ਰਹੀ ਹੈ। ਕਦੇ ਅਜਿਹਾ ਸਮਾਂ ਸੀ, ਜਦੋਂ ਸ਼ਹਿਰ ’ਚ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ ਅਕਾਲੀ ਦਲ ਨਾਲੋਂ ਜ਼ਿਆਦਾ ਉਮੀਂਦਵਾਰ ਹੁੰਦੇ ਸਨ। 2009 ਦੀ ਜ਼ਿਮਣੀ ਚੋਣ ਜਿੱਤਣ ਤੋਂ ਬਾਅਦ 2014 ਦੀਆਂ ਨਗਰ ਕੌਂਸਲ ਚੋਣਾਂ ’ਚ ਭਾਜਪਾ ਦੇ ਝੰਡੇ ’ਤੇ ਲੜੀ ਜਾਣ ਵਾਲੀ ਨਗਰ ਕੌਂਸਲ ਦੀ ਪ੍ਰਧਾਨਗੀ ਅਕਾਲੀ ਦਲ ਦੀ ਅਗਵਾਈ ਹੇਠ ਲੜੀ ਗਈ। ਭਾਜਪਾ ਦੇ ਅਹਿਮ ਲੀਡਰ ਨੂੰ ਅਕਾਲੀ ਦਲ ਦਾ ਝੰਡਾ ਫੜ੍ਹਾ ਦਿੱਤਾ ਗਿਆ ਅਤੇ ਨਗਰ ਕੌਂਸਲ ’ਚ ਪ੍ਰਧਾਨਗੀ ਦੀ ਕੁਰਸੀ ’ਤੇ ਅਕਾਲੀ ਦਲ ਦਾ ਕਬਜ਼ਾ ਹੋਇਆ। ਹੁਣ ਜਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲੋ ਨਾਤਾ ਤੋੜ ਲਿਆ ਹੈ ਪਰ ਭਾਜਪਾ ਨਾਲੋਂ ਨਾਤਾ ਟੁੱਟਣ ਨਾਲ ਜਲਾਲਾਬਾਦ ’ਚ ਅਕਾਲੀ ਦਲ ਨਾਲ ਮੋਢਾ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਵਰਕਰਾਂ ਲਈ ਮੁਸ਼ਕਲ ਖੜੀ ਹੋ ਗਈ ਹੈ, ਕਿਉਂਕਿ ਭਾਜਪਾ ਦੇ ਉੱਚ ਲੀਡਰਾਂ ਦੀ ਅਕਾਲੀ ਦਲ ਦੀ ਕਮਾਨ ਸੰਭਾਲਣ ਵਾਲਿਆਂ ਨਾਲ ਪਰਿਵਾਰਕ ਸਾਂਝ ਹੈ। 

ਪੜ੍ਹੋ ਇਹ ਵੀ ਖ਼ਬਰ - ਗਾਲਾਂ ਕੱਢਣ ਤੋਂ ਰੋਕਣ ਗਏ ਬਜ਼ੁਰਗ ਦੀ ਪਹਿਲਾਂ ਕੀਤੀ ਕੁੱਟਮਾਰ, ਫਿਰ ਇੱਟਾਂ ਮਾਰ ਦਿੱਤੀ ਦਰਦਨਾਕ ਮੌਤ

ਅਜਿਹੀ ਸਥਿੱਤੀ ’ਚ ਭਾਜਪਾ ਦੇ ਉੱਚ ਲੀਡਰ ਕਿਧਰੇ ਨਾ ਕਿਧਰੇ ਚੋਣ ਲੜਣ ਤੋਂ ਕਿਨਾਰਾ ਕਰ ਰਹੇ ਹਨ, ਜਦਕਿ ਅਜਿਹੀ ਸਥਿੱਤੀ ਬਾਕੀ ਉਮੀਂਦਵਾਰਾਂ ਦੇ ਹੌਂਸਲੇ ਵੀ ਠੰਡੇ ਹੋਏ ਹਨ। ਫਿਲਹਾਲ ਭਾਜਪਾ ਵਲੋਂ ਅਜੇ ਤੱਕ ਉਮੀਂਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਅਤੇ ਭਾਜਪਾ ਦੇ ਪੱਕੇ ਸਮਰਥਕਾਂ ਨੂੰ ਆਪਣੇ ਉਮੀਂਦਵਾਰਾਂ ਦਾ ਇੰਤਜਾਰ ਹੈ। ਇਸ ਤੋਂ ਇਲਾਵਾ ਕੁਝ ਵਰਕਰਾਂ ਨੇ ਅੰਦਰਖਾਤੇ ਦੱਸਿਆ ਹੈ ਕਿ ਭਾਜਪਾ ਕੋਲ ਵਰਕਰਾਂ ਨੂੰ ਲੀਡ ਕਰਨ ਵਾਲਾ ਨੇਤਾ ਨਹੀਂ ਮਿਲ ਰਿਹਾ। ਲੀਡ ਦੀ ਕਮੀ ਕਾਰਣ ਉਮੀਂਦਵਾਰਾਂ ਦੀ ਲਿਸਟ ਜਾਰੀ ਹੋਣ ’ਚ ਦੇਰੀ ਹੋ ਰਹੀ ਹੈ, ਕਿਉਂਕਿ ਦੂਜੀਆਂ ਪਾਰਟੀਆਂ ਵਾਂਗ ਹੁਣ ਭਾਜਪਾ ’ਚ ਖਿੱਚੋਤਾਣ ਦੀ ਸਥਿੱਤ ਦੀ ਆਮ ਚਰਚਾ ਸੁਨਣ ਨੂੰ ਮਿਲ ਰਹੀ ਹੈ।  

ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ

ਇਸ ਸਬੰਧੀ ਮੰਡਲ ਪ੍ਰਧਾਨ ਧੀਰਜ ਗੁੰਬਰ ਨਾਲ ਨਗਰ ਕੌਂਸਲ ਦੇ ਉਮੀਂਦਵਾਰਾਂ ਬਾਰੇ ਸਥਿੱਤੀ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਮੀਂਦਵਾਰਾਂ ਦੀ ਲਿਸਟ ਬਣਾਈ ਜਾ ਰਹੀ ਹੈ। ਇਕ-ਦੋ ਦਿਨ ਦਾ ਸਮਾਂ ਲੱਗੇਗਾ ਅਤੇ ਉਮੀਂਦਵਾਰਾਂ ਦੇ ਨਾਮ ਹਾਈ ਕਮਾਨ ਨੂੰ ਭੇਜ ਦਿੱਤੇ ਜਾਣਗੇ ਅਤੇ ਹਾਈਕਮਾਨ ਨੂੰ ਲਿਸਟ ਜਾਰੀ ਕਰ ਦਿੱਤੀ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਇਸ ਸਬੰਧੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਦੇ ਨਿਯੁਕਤ ਕੀਤੇ ਪ੍ਰਭਾਰੀ ਦੀਵਾਨ ਅਮਿਤ ਅਰੋੜਾ ਨਾਲ ਉਮੀਂਦਵਾਰਾਂ ਦੇ ਨਾਂ ਜਾਰੀ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਕੁਝ ਸਮਾਂ ਲੱਗੇਗਾ। ਚੰਡੀਗੜ੍ਹ ’ਚ ਪਾਰਟੀ ਦੀ ਮੀਟਿੰਗ ਹੈ, ਉਸ ’ਚ ਅਹਿਮ ਫ਼ੈਸਲੇ ਕੀਤੇ ਜਾਣਗੇ ਪਰ ਜਦੋਂ ਉਨ੍ਹਾਂ ਨੂੰ ਭਾਜਪਾ ਦੇ ਕਿਸ ਸੀਨੀਅਰ ਲੀਡਰ ਦੀ ਦੇਖਰੇਖ ਚੋਣ ਲੜਾਈ ਜਾਂਦੀ ਹੈ ਤਾਂ ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਭਾਜਪਾ ਇਕ ਟੀਮ ਦੇ ਤੌਰ ’ਤੇ ਕੰਮ ਕਰ ਰਹੀ ਹੈ। ਜਿਨ੍ਹਾਂ ’ਚ ਪੁਰਾਣੀ ਲੀਡਰਸ਼ਿਪ ਤੇ ਨਵੀਂ ਨੌਜਵਾਨ ਲੀਡਰਸ਼ਿਪ ਤਾਲਮੇਲ ਬਣਾ ਕੇ ਪਾਰਟੀ ਲਈ ਕੰਮ ਕਰ ਰਹੀ ਹੈ ਅਤੇ 17 ਵਾਰਡਾਂ ’ਚ ਯੋਗ ਉਮੀਂਦਵਾਰ ਦਿੱਤੇ ਜਾਣਗੇ। ਉਨ੍ਹਾਂ ਨੇ ਹਿੰਦੂ ਲੋਕਾਂ ਨੂੰ ਅਕਾਲੀ ਦਲ ’ਚ ਬਾਹਰ ਨਿਕਲਣ ਦੀ ਗੱਲ ਕਹੀ ਹੈ।


author

rajwinder kaur

Content Editor

Related News