ਚਾਈਨਾ ਡੋਰ ਦਾ ਕਹਿਰ, ਬੁਰੀ ਤਰ੍ਹਾਂ ਵੱਢਿਆ ਗਿਆ ਵਿਅਕਤੀ
Saturday, Jan 24, 2026 - 05:18 PM (IST)
ਧਰਮਕੋਟ (ਸਤੀਸ਼) : ਸਿਵਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਚਾਈਨਾ ਡੋਰ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਖਰੀਦਣ ਅਤੇ ਵੇਚਣ ’ਤੇ ਲਾਈਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਵੀ ਧਰਮਕੋਟ ਸ਼ਹਿਰ ਦੇ ਵਿਚ ਚਾਈਨਾ ਡੋਰ ਦੀ ਧੜੱਲੇ ਨਾਲ ਵਿੱਕਰੀ ਹੋਈ ਅਤੇ ਬਿਨਾਂ ਕਿਸੇ ਡਰ ’ਤੇ ਸ਼ਹਿਰ ਵਿਚ ਚਾਈਨਾ ਡੋਰ ਵੇਚੀ ਗਈ, ਉੱਥੇ ਹੀ ਇਸ ਚਾਈਨਾ ਡੋਰ ਨਾਲ ਧਰਮਕੋਟ ਹਲਕੇ ਦੇ ਨੇੜਲੇ ਪਿੰਡ ਬਾਕਰ ਵਾਲੇ ਦੇ ਇਕ ਵਿਅਕਤੀ ਦੇ ਚਾਈਨਾ ਡੋਰ ਦੀ ਲਪੇਟ ਆਉਣ ਕਾਰਨ ਉਸ ਦੀ ਗਰਦਨ ’ਤੇ ਵੱਡਾ ਟੱਕ ਲੱਗ ਗਿਆ, ਜਿਸ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ ਅਤੇ ਉਕਤ ਵਿਅਕਤੀ ਅਜੇ ਵੀ ਹਸਪਤਾਲ ਦਾਖਲ ਹੈ।
ਉੱਥੇ ਹੀ ਆਮ ਸ਼ਹਿਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਚਾਈਨਾ ਡੋਰ ਦੀ ਵਿੱਕਰੀ ਨੂੰ ਰੋਕਣ ਸਬੰਧੀ ਲਗਾਤਾਰ ਦੁਕਾਨਦਾਰਾਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਦੁਕਾਨਦਾਰਾਂ ਵੱਲੋਂ ਆਪਣੇ ਲਾਲਚ ਨੂੰ ਲੈ ਕੇ ਇਹ ਚਾਈਨਾ ਡੋਰ ਨੂੰ ਵੇਚਿਆ ਗਿਆ ਅਤੇ ਜਿਸ ਕਾਰਨ ਜਿੱਥੇ ਹੋਰ ਵੀ ਕਈ ਵੱਡੇ ਹਾਦਸੇ ਵਾਪਰ ਸਕਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਸ ਪ੍ਰਸ਼ਾਸਨ ਅਜਿਹੇ ਦੁਕਾਨਦਾਰਾਂ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਵੇ।
