ਘਰੇਲੂ ਝਗੜੇ ਕਾਰਨ ਬੱਚੇ ਨੂੰ ਤਾਈ ਨੇ ਕੁੱਟਿਆ

09/27/2023 3:31:10 PM

ਅਬੋਹਰ (ਸੁਨੀਲ)–ਲਾਈਨ ਪਾਰ ਖੇਤਰ ਨਵੀਂ ਅਬਾਦੀ ਗਲੀ ਨੰਬਰ 14 ਦੇ ਰਹਿਣ ਵਾਲੇ ਤਿੰਨ ਸਾਲਾ ਮਾਸੂਮ ਬੱਚੇ ਨੂੰ ਉਸਦੀ ਤਾਈ ਨੇ ਘਰੇਲੂ ਝਗੜੇ ਕਾਰਨ ਕਥਿਤ ਤੌਰ ’ਤੇ ਕੁੱਟਿਆ। ਉਥੇ ਹੀ ਬੱਚਾ ਮੋਟਰਸਾਈਕਲ ’ਚ ਟਕਰਾਉਣ ਕਾਰਨ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਏਜੰਸੀਆਂ ਦੀ ਸਖ਼ਤ ਕਾਰਵਾਈ, ਜਲੰਧਰ 'ਚ ਹਰਦੀਪ ਨਿੱਝਰ ਦੇ ਘਰ 'ਤੇ ਲਗਾਇਆ ਨੋਟਿਸ
ਜਾਣਕਾਰੀ ਮੁਤਾਬਕ ਤਿੰਨ ਸਾਲਾਂ ਵਿਹਾਨ ਦੇ ਪਿਤਾ ਆਤਮਾ ਰਾਮ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਦਾ ਆਪਣੀ ਭਾਬੀ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ। ਮੰਗਲਵਾਰ ਉਸਦੀ ਭਾਬੀ ਅਤੇ ਭਰਾ ਆਪਸ ’ਚ ਝਗੜਾ ਕਰ ਰਹੇ ਸੀ, ਜਿਸ ’ਤੇ ਉਸਨੇ ਉਨ੍ਹਾਂ ਦੋਵਾਂ ਦੀ ਵੀਡੀਓ ਬਣਾਈ ਤਾਂ ਗੁੱਸੇ 'ਚ ਆਈ ਉਸਦੀ ਭਾਬੀ ਨੇ ਘਰ ਬਾਹਰ ਮੋਟਰਸਾਈਕਲ ’ਤੇ ਬੈਠੇ ਉਸਦੇ ਬੇਟੇ ਵਿਹਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸਦੇ ਬੱਚੇ ਦਾ ਸਿਰ ਮੋਟਰਸਾਈਕਲ ਦੇ ਹੈਂਡਲ ’ਚ ਟਕਰਾਉਣ ਕਾਰਨ ਉਹ ਜ਼ਖਮੀ ਹੋ ਗਿਆ। ਇਹ ਪੂਰੀ ਘਟਨਾ ਨੇੜੇ ਹੀ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਕੈਦ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News