ਇਲਾਕੇ ਦੀ ਨੁਹਾਰ ਬਦਲਣਗੇ ਐੱਮ. ਪੀ. ਸੁਖਬੀਰ ਬਾਦਲ

Tuesday, Feb 18, 2020 - 12:55 AM (IST)

ਇਲਾਕੇ ਦੀ ਨੁਹਾਰ ਬਦਲਣਗੇ ਐੱਮ. ਪੀ. ਸੁਖਬੀਰ ਬਾਦਲ

ਫਿਰੋਜ਼ਪੁਰ, (ਮਲਹੋਤਰਾ)- ਲੋਕ ਸਭਾ ਚੋਣਾਂ 2019 ਵਿਚ ਫਿਰੋਜ਼ਪੁਰ ਸੰਸਦੀ ਸੀਟ ਤੋਂ ਚੋਣਾਂ ਲਡ਼ੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਿਕਾਰਡ ਜਿੱਤ ਦਿਵਾਉਣ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ ਨਿੱਜੀ ਸਕੱਤਰ ਚਰਨਜੀਤ ਸਿੰਘ ਬਰਾਡ਼ ਨੇ ਸੋਮਵਾਰ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਪਿੰਡਾਂ ਗੁਲਾਮ ਹੁਸੈਨ ਸ਼ਾਹ, ਨਵਾਂ ਬਾਰੇਕੇ, ਮਾਛੀਵਾਡ਼ਾ, ਕੋਟ ਭਾਈ, ਪੀਰ ਇਸਮਾਇਲ ਖਾਂ, ਗੋਖੀਵਾਲਾ, ਹਸਤੇਕੇ, ਸੂਬਾ ਜਦੀਦ, ਝੁੱਗੇ ਹਜ਼ਾਰਾ ਸਿੰਘ ਵਾਲੇ, ਗੱਟੀ ਰਾਜੋਕੇ, ਗੱਟੀ ਰਹੀਮੇਕੇ, ਚੂਹਡ਼ੀਵਾਲਾ, ਟੇਂਡੀਵਾਲਾ, ਚਾਂਦੀਵਾਲਾ, ਝੁੱਗੇ ਛੀਨਾ ਸਿੰਘ, ਕਮਾਲੇਵਾਲਾ, ਖੁੰਦਡ਼ ਗਡ਼ੀ, ਝੁੱਗੇ ਕੇਸਰ ਸਿੰਘ, ਹਬੀਬਕੇ ਵਿਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ। ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂੰ ਨਾਲ ਵੋਟਰਾਂ ਦਾ ਧੰਨਵਾਦ ਕਰਨ ਪੁੱਜੇ ਬਰਾਡ਼ ਨੇ ਭਰੋਸਾ ਦਿੱਤਾ ਕਿ ਸੁਖਬੀਰ ਬਾਦਲ ਨੇ ਚੋਣਾਂ ਦੌਰਾਨ ਵੋਟਰਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਇਕ-ਇਕ ਕਰ ਕੇ ਪੂਰਾ ਕਰਨਗੇ ਅਤੇ ਇਲਾਕੇ ਦੀ ਨੁਹਾਰ ਬਦਲਣਗੇ। ਬਰਾਡ਼ ਨੇ ਕਿਹਾ ਕਿ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਲਈ ਕਾਂਗਰਸ ਪਾਰਟੀ ਨੇ ਜਨਤਾ ਨਾਲ ਜੋ ਵਾਅਦੇ ਕੀਤੇ, ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਜਨਤਾ ਨਾਲ ਹੋ ਰਹੇ ਅਨਿਆਂ ਦੇ ਵਿਰੋਧ ਵਿਚ ਅਕਾਲੀ ਦਲ ਬਾਦਲ ਇਕ ਵਾਰ ਫਿਰ ਜਨਤਾ ਦਾ ਸਾਥੀ ਹੋਣ ਦਾ ਸਬੂਤ ਦਿੰਦਿਆਂ 25 ਫਰਵਰੀ ਨੂੰ ਫਿਰੋਜ਼ਪੁਰ ਵਿਚ ਸਰਕਾਰ ਖਿਲਾਫ ਰੈਲੀ ਕਰਨ ਜਾ ਰਿਹਾ ਹੈ। ਉਨ੍ਹਾਂ ਸਭ ਨੂੰ ਇਸ ਰੈਲੀ ਵਿਚ ਪੁੱਜਣ ਦੀ ਅਪੀਲ ਕੀਤੀ।


author

Bharat Thapa

Content Editor

Related News