ਅਗਲੇ ਤਿੰਨ ਦਿਨ ਮੀਂਹ ਦੀ ਸੰਭਾਵਨਾ

08/12/2019 11:59:57 PM

ਚੰਡੀਗੜ੍ਹ (ਵੈਭਵ)— ਸਵੇਰ ਤੋਂ ਨਿਕਲੀ ਤੇਜ਼ ਧੁੱਪ ਅਤੇ ਹੁੰਮਸ ਨੇ ਸੋਮਵਾਰ ਨੂੰ ਸ਼ਹਿਰਵਾਸੀਆਂ ਦੇ ਪਸੀਨੇ ਕੱਢ ਦਿੱਤੇ। ਇਸ ਦੌਰਾਨ ਸਵੇਰੇ 10 ਵਜੇ ਗਰਮੀ ਅਤੇ ਹੁੰਮਸ ਇੰਨੀ ਵਧ ਗਈ ਸੀ ਕਿ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸ਼ਹਿਰ ਦੇ ਹੇਠਲੇ ਅਤੇ ਵੱਧ ਤੋਂ ਵੱਧ ਤਾਪਮਾਨ 'ਚ ਵੀ ਵਾਧਾ ਦਰਜ ਕੀਤਾ ਗਿਆ। ਵਿਭਾਗ ਅਨੁਸਾਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2 ਡਿਗਰੀ ਜ਼ਿਆਦਾ ਰਿਹਾ, ਜਦੋਂਕਿ ਹੇਠਲਾ ਤਾਪਮਾਨ 27.2 ਡਿਗਰੀ ਰਿਹਾ, ਜੋ ਕਿ ਆਮ ਤੋਂ 4 ਡਿਗਰੀ ਜ਼ਿਆਦਾ ਰਿਹਾ। ਉਥੇ ਹੀ ਪਿਛਲੇ 24 ਘੰਟਿਆਂ 'ਚ 4 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਜਿੱਥੇ ਹੁੰਮਸ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾਈ, ਉਥੇ ਹੀ ਦੁਪਹਿਰ ਨੂੰ ਕਾਫ਼ੀ ਦੇਰ ਤੱਕ ਵੱਖ-ਵੱਖ ਸੈਕਟਰਾਂ 'ਚ ਲੱਗੇ ਪਾਵਰਕੱਟ ਕਾਰਨ ਲੋਕਾਂ ਨੂੰ ਜ਼ਿਆਦਾ ਦਿੱਕਤਾਂ ਝੱਲਣੀਆਂ ਪਈਆਂ।

ਅੱਗੇ ਮੌਸਮ ਦਾ ਹਾਲ
ਮੰਗਲਵਾਰ ਨੂੰ ਸੰਭਾਵੀ ਤੌਰ 'ਤੇ ਬੱਦਲ ਛਾਏ ਰਹਿਣਗੇ ਅਤੇ ਹਲਕੇ ਮੀਂਹ ਦੀ ਵੀ ਉਮੀਦ ਹੈ। ਅਜਿਹੇ 'ਚ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਹੇਠਲਾ ਤਾਪਮਾਨ 26 ਡਿਗਰੀ ਰਹੇਗਾ। ਬੁੱਧਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਹਾਲਾਂਕਿ ਇਸ ਦੌਰਾਨ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ 'ਚ ਗਿਰਾਵਟ ਹੋ ਸਕਦੀ ਹੈ। ਵਿਭਾਗ ਅਨੁਸਾਰ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਹੇਠਲਾ ਤਾਪਮਾਨ 27 ਡਿਗਰੀ ਰਹੇਗਾ। ਵੀਰਵਾਰ ਨੂੰ ਬੱਦਲ ਛਾਏ ਰਹਿਣਗੇ ਅਤੇ ਬੂੰਦਾਬਾਂਦੀ ਵੀ ਹੋ ਸਕਦੀ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਹੇਠਲਾ ਤਾਪਮਾਨ 25 ਡਿਗਰੀ ਰਹੇਗਾ।


KamalJeet Singh

Content Editor

Related News