ਘਰ ''ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
Friday, Dec 15, 2023 - 11:30 PM (IST)
ਚੰਡੀਗੜ੍ਹ (ਸੰਦੀਪ) : ਘਰ ਵਿਚ ਖੜ੍ਹੀ ਐਕਟਿਵਾ ਦਾ ਵਾਰ-ਵਾਰ ਟ੍ਰੈਫਿਕ ਚਲਾਨ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਵੇਖਿਆ ਕਿ ਰੈੱਡ ਲਾਈਟ ਜੰਪ ਦੇ ਜ਼ਿਆਦਾਤਰ ਚਲਾਨ ਅਰੋਮਾ ਲਾਈਟ ਪੁਆਇੰਟ ’ਤੇ ਉਲੰਘਣਾ ਸਬੰਧੀ ਸਨ। ਇਸ ਤੋਂ ਬਾਅਦ ਰਾਤ ਨੂੰ ਉਸੇ ਲਾਈਟ ਪੁਆਇੰਟ ’ਤੇ ਪਹੁੰਚ ਗਏ, ਜਿੱਥੇ ਪੀੜਤ ਐਕਟਿਵਾ ਮਾਲਕ ਨੇ ਆਪਣੀ ਐਕਟਿਵਾ ਦਾ ਨੰਬਰ ਦੂਜੀ ਐਕਟਿਵਾ ’ਤੇ ਚਿਪਕਿਆ ਹੋਇਆ ਦੇਖਿਆ ਤਾਂ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਮਦਰਬਾਰ ਵਜੋਂ ਹੋਈ ਹੈ।
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮਕੈਨਿਕ ਹੈ। ਉਸ ਦਾ ਕੋਈ ਜਾਣਕਾਰ ਆਰਜ਼ੀ ਨੰਬਰ ਵਾਲੀ ਐਕਟਿਵਾ ਛੱਡ ਗਿਆ ਸੀ। ਆਪਣੀ ਗੈਰ-ਹਾਜ਼ਰੀ ਵਿਚ ਐਕਟਿਵਾ ਚਲਾਉਣ ਲਈ ਉਸ ਨੇ ਇਹ ਨੰਬਰ ਐਕਟਿਵਾ ’ਤੇ ਲਾ ਦਿੱਤਾ ਸੀ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਲੇਬਰ ਦਾ ਕੰਮ ਕਰਦਾ ਹੈ ਸ਼ਿਕਾਇਤਕਰਤਾ
ਰਾਕੇਸ਼ ਕੁਮਾਰ (24) ਵਾਸੀ ਮੱਖਣ ਮਾਜਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਐਕਟਿਵਾ ਨੂੰ ਰਾਤ ਨੂੰ ਲਾਲ ਬੱਤੀ ਜੰਪ ਕਰਨ ਦੇ ਚਲਾਨ ਦੇ ਸੁਨੇਹੇ ਮਿਲਣੇ ਸ਼ੁਰੂ ਹੋ ਗਏ ਸਨ, ਜਦਕਿ ਉਸ ਦੀ ਐਕਟਿਵਾ ਘਰ ਵਿਚ ਖੜ੍ਹੀ ਸੀ। ਉਸ ਨੇ ਦੇਖਿਆ ਕਿ ਲਾਲ ਬੱਤੀ ਜੰਪ ਕਰਨ ਨਾਲ ਸਬੰਧਤ ਚਲਾਨ ਦੇ ਸਾਰੇ ਸੰਦੇਸ਼ ਜੋ ਮੋਬਾਇਲ ’ਤੇ ਆ ਰਹੇ ਸਨ, ਉਹ ਰਾਤ ਸਮੇਂ ਅਰੋਮਾ ਲਾਈਟ ਪੁਆਇੰਟ ’ਤੇ ਸਨ। ਰੈੱਡ ਲਾਈਟ ਜੰਪ ਕਰਨ ਦੇ ਸੰਦੇਸ਼ ਕਾਰਨ ਉਹ ਬੁੱਧਵਾਰ ਦੇਰ ਰਾਤ ਖੁਦ ਮੁਲਜ਼ਮ ਦਾ ਪਤਾ ਲਾਉਣ ਲਈ ਅਰੋਮਾ ਲਾਈਟ ਪੁਆਇੰਟ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ- ਪੇਪਰ ਚੰਗਾ ਨਾ ਹੋਇਆ ਤਾਂ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਕਮਰੇ ਦਾ ਦਰਵਾਜ਼ਾ ਖੁੱਲ੍ਹਣ 'ਤੇ ਉੱਡੇ ਸਭ ਦੇ ਹੋਸ਼
ਸ਼ਿਕਾਇਤਕਰਤਾ ਨੂੰ ਸ਼ੱਕ ਸੀ ਕਿ ਕੋਈ ਵਿਅਕਤੀ ਉਸ ਦੀ ਐਕਟਿਵਾ ਦਾ ਨੰਬਰ ਵਰਤ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ, ਜਿਸ ਦਾ ਚਲਾਨ ਉਸ ਕੋਲ ਆ ਰਿਹਾ ਸੀ। ਸ਼ਿਕਾਇਤਕਰਤਾ ਅਰੋਮਾ ਲਾਈਟ ਪੁਆਇੰਟ ’ਤੇ ਮੁਲਜ਼ਮ ਦਾ ਪਤਾ ਲਾਉਣ ਲਈ ਖੜ੍ਹਾ ਸੀ। ਇਸ ਦੌਰਾਨ ਰਾਤ 11.20 ਵਜੇ ਇਕ ਐਕਟਿਵਾ ਚਾਲਕ ਆਪਣੀ ਐਕਟਿਵਾ ’ਤੇ ਸ਼ਿਕਾਇਤਕਰਤਾ ਦੀ ਐਕਟਿਵਾ ਦਾ ਨੰਬਰ ਲਾ ਕੇ ਅਰੋਮਾ ਲਾਈਟ ਪੁਆਇੰਟ ’ਤੇ ਪਹੁੰਚਿਆ।
ਜਦੋਂ ਉਸ ਨੇ ਮੁਲਜ਼ਮ ਦੀ ਐਕਟਿਵਾ ’ਤੇ ਆਪਣੀ ਐਕਟਿਵਾ ਦਾ ਨੰਬਰ ਦੇਖਿਆ ਤਾਂ ਉਸ ਨੇ ਤੁਰੰਤ ਮੁਲਜ਼ਮ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸੈਕਟਰ-17 ਥਾਣੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8