ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਕਿੱਥੋਂ ਆ ਰਹੇ ਹਨ ਇੰਨੇ ਮੋਬਾਇਲ ਫੋਨ

02/28/2021 1:18:26 PM

ਫਿਰੋਜ਼ਪੁਰ (ਕੁਮਾਰ): ਪਿਛਲੇ ਕਾਫੀ ਸਮੇਂ ਤੋਂ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚੋਂ ਤਲਾਸ਼ੀ ਮੁਹਿੰਮ ਦੌਰਾਨ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ ਅਤੇ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਇੰਨੇ ਮੋਬਾਈਲ ਫੋਨ ਜੇਲ੍ਹ ਵਿੱਚ ਪਹੁੰਚ ਕੇ ਇਸ ਤਰ੍ਹਾਂ ਰਹੇ ਹਨ? ਫਿਰੋਜ਼ਪੁਰ ਜੇਲ੍ਹ ਵਿੱਚ ਇੱਕ ਕੈਦੀ ਅਤੇ ਹਵਾਲਾਤੀ ਤੋਂ 2 ਹੋਰ ਮੋਬਾਇਲ ਫੋਨ ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਸਹਾਇਕ ਸੁਪਰਡੈਂਟ ਜਸਬੀਰ ਸਿੰਘ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ਤੇ ਹਵਾਲਾਤੀ ਕਿਸ਼ਨ ਸਿੰਘ ਅਤੇ ਕੈਦੀ ਭੁਪਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਜੰਗ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕੈਦੀ ਭੁਪਿੰਦਰ ਸਿੰਘ ਤੋਂ ਇਕ ਟੱਚ ਸਕਰੀਨ ਮੋਬਾਇਲ ਫੋਨ ਰੈੱਡਮੀ ਕੰਪਨੀ ਦਾ ਅਤੇ ਹਵਾਲਾਤੀ ਕਿਸ਼ਨ ਸਿੰਘ ਤੋਂ ਇਕ ਸੈਮਸੰਗ ਕੰਪਨੀ ਦਾ ਕੀ ਪੈਡ ਮੋਬਾਇਲ ਫੋਨ, ਜਿਸ ਵਿੱਚ ਬੈਟਰੀ ਅਤੇ ਸਿਮ ਕਾਰਡ ਵੀ ਮੌਜੂਦ ਸੀ, ਬਰਾਮਦ ਹੋਏ।


Shyna

Content Editor

Related News