ਕੇਂਦਰੀ ਜੇਲ ’ਚੋਂ 4 ਮੋਬਾਈਲ ਬਰਾਮਦ, 5 ਹਵਾਲਾਤੀਆਂ ਖਿਲਾਫ ਕੇਸ ਦਰਜ

Saturday, May 09, 2026 - 06:25 PM (IST)

ਕੇਂਦਰੀ ਜੇਲ ’ਚੋਂ 4 ਮੋਬਾਈਲ ਬਰਾਮਦ, 5 ਹਵਾਲਾਤੀਆਂ ਖਿਲਾਫ ਕੇਸ ਦਰਜ

ਫਰੀਦਕੋਟ (ਰਾਜਨ) : ਕੇਂਦਰੀ ਜੇਲ ਫਰੀਦਕੋਟ ’ਚ ਚੈਕਿੰਗ ਦੌਰਾਨ 4 ਮੋਬਾਈਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ ਪ੍ਰਸ਼ਾਸਨ ਦੀ ਸੂਚਨਾ ’ਤੇ ਪੁਲਸ ਨੇ 5 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੇਂਦਰੀ ਜੇਲ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਜੇਲ ਗਾਰਦ ਵੱਲੋਂ ਵੱਖ-ਵੱਖ ਬੈਰਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਹਵਾਲਾਤੀਆਂ ਕੋਲੋਂ 4 ਮੋਬਾਈਲ ਬਰਾਮਦ ਹੋਏ।

ਇਸ ਮਾਮਲੇ ’ਚ ਹਵਾਲਾਤੀ ਦਲੇਰ ਸਿੰਘ ਵਾਸੀ ਜ਼ਿਲਾ ਬਠਿੰਡਾ, ਜਸਨਪ੍ਰੀਤ ਸਿੰਘ ਵਾਸੀ ਜ਼ਿਲਾ ਫਾਜ਼ਿਲਕਾ, ਅਮਰਜੀਤ ਸਿੰਘ ਵਾਸੀ ਜ਼ਿਲਾ ਮੋਗਾ, ਦਿਲਬਾਗ ਸਿੰਘ ਵਾਸੀ ਜ਼ਿਲਾ ਮੋਗਾ ਅਤੇ ਹਰਜੀਤ ਸਿੰਘ ਵਾਸੀ ਮੋਗਾ ਖ਼ਿਲਾਫ ਜੇਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਫਰੀਦਕੋਟ ’ਚ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਪਾਲ ਸਿੰਘ ਵੱਲੋਂ ਦਰਜ ਕੀਤੇ ਗਏ ਇਸ ਕੇਸ ਦੀ ਪੁਲਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News