ਕੇਂਦਰ ਸਰਕਾਰ ਨੇ ਬਲਜਿੰਦਰ ਮਾਮਲੇ ਸਬੰਧੀ ਸਾਊਦੀ ਅਰਬ ਸਰਕਾਰ ਨਾਲ ਕੀਤੀ ਗੱਲਬਾਤ: ਗੁਰਤੇਜ ਢਿੱਲੋਂ

Wednesday, Jun 20, 2018 - 02:19 PM (IST)

ਕੇਂਦਰ ਸਰਕਾਰ ਨੇ ਬਲਜਿੰਦਰ ਮਾਮਲੇ ਸਬੰਧੀ ਸਾਊਦੀ ਅਰਬ ਸਰਕਾਰ ਨਾਲ ਕੀਤੀ ਗੱਲਬਾਤ: ਗੁਰਤੇਜ ਢਿੱਲੋਂ

ਨਾਭਾ, (ਜਗਨਾਰ)— ਪਿਛਲੇ ਦਿਨੀਂ ਨਾਭਾ ਦੇ ਪਿੰਡ ਸਾਧੋਹੇੜੀ ਦੇ ਵਸਨੀਕ ਬਲਜਿੰਦਰ ਸਿੰਘ ਸੋਢੀ ਜੋ ਕਿ ਮਿਰਗੀ ਦੇ ਦੌਰੇ ਤੋਂ ਪੀੜਤ ਹੈ, ਨੂੰ ਮਿਰਗੀ ਦੇ ਦੌਰੇ ਦੀ ਦਵਾਈ ਸਮੇਤ ਸਾਊਦੀ ਅਰਬ ਦੀ ਰਿਆਦ ਸ਼ਹਿਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿਸ ਸਬੰਧੀ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਸਾ. ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਇਹ ਮਸਲਾ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਧਿਆਨ ਵਿੱਚ ਲਿਆਂਦਾ ਸੀ।|ਇਸ ਸਬੰਧੀ ਅੱਜ ਸਥਾਨਕ ਰੇਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਢਿੱਲੋਂ ਨੇ ਕਿਹਾ ਕਿ ਕੱਲ ਉਨ੍ਹਾਂ ਦੀ 
ਮੁਲਾਕਾਤ ਵਿਦੇਸ਼ ਮੰਤਰੀ ਦੇ ਦਫਤਰ ਵਿਖੇ ਐਮ.ਐਲ ਸੇਠੀ ਨਾਲ ਹੋਈ ਸੀ, ਜਿਸ ਦੌਰਾਨ ਵਿਦੇਸ਼ ਮੰਤਰਾਲੇ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਲਗਾਤਾਰ ਸਾਊਦੀ ਅਰਬ ਸਥਿਤ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਰਹੇ ਹਨ ਅਤੇ ਪੀੜਤ ਬਲਜਿੰਦਰ ਸਿੰਘ ਸੋਢੀ ਦੀ ਬੀਮਾਰੀ ਦੇ ਕਾਗਜਾਤ ਅਤੇ ਡਾਕਟਰ ਵੱਲੋਂ ਕੀਤੀਆਂ ਰਿਪੋਰਟਾਂ ਦੀ ਡਿਟੇਲ ਵੀ ਉਨ੍ਹਾਂ ਨੇ ਸਾਊਦੀ ਅਰਬ ਭੇਜ ਦਿੱਤੀ ਹੈ, ਜਿਸ ਤੇ ਸਾਊਦੀ ਅਰਬ ਦੀ ਸਰਕਾਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਬਲਜਿੰਦਰ ਸਿੰਘ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ|ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਬਲਜਿੰਦਰ ਸਿੰਘ ਜਲਦੀ ਹੀ ਆਪਣੇ ਪਰਿਵਾਰ ਵਿੱਚ ਪਰਤ ਆਉਣਗੇ।|ਜਦੋਂ ਇਸ ਸਬੰਧੀ ਵਿਦੇਸ਼ 'ਚ ਫਸੇ ਪੀੜਤ ਬਲਜਿੰਦਰ ਸਿੰਘ ਦੀ ਪਤਨੀ ਖੁਸਦੀਪ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਲਗਾਤਾਰ 50 ਸਾਲ ਕਾਂਗਰਸ ਪਾਰਟੀ 'ਚ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਵੀ ਰਹੇ, ਦਾ ਅੱਜ ਤੱਕ ਸੂਬਾ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਜਾਂ ਪਾਰਟੀ ਦੇ ਅਹੁੱਦੇਦਾਰ ਨੇ ਸਾਡੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਅਤੇ ਸਾਬਕਾ ਚੇਅਰਮੈਨ ਸ. ਢਿੱਲੋਂ ਉਨ੍ਹਾਂ ਦੇ ਪਰਿਵਾਰ ਦੀ ਉਸ ਵਕਤ ਤੋਂ ਮਦਦ ਕਰ ਰਹੇ ਹਨ ਜਦੋਂ ਉਨ੍ਹਾਂ ਦੇ ਪਤੀ ਨੂੰ ਵਿਦੇਸ਼ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।| ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਜਲਦ ਤੋਂ ਜਲਦ ਦੇਸ਼ ਵਾਪਸ ਲਿਆਂਦਾ ਜਾਵੇ, ਕਿਉਂਕਿ ਜੋ ਸਾਰਾ ਪਰਿਵਾਰ ਇਸ ਘਟਨਾ ਕਾਰਨ ਗਹਿਰੀ ਚਿੰਤਾ ਵਿੱਚ ਹੈ।|ਇਸ ਮੌਕੇ ਰਮਨਦੀਪ ਸਿੰਘ ਭੀਲੋਵਾਲ, ਜਸਵੀਰ ਸਿੰਘ ਜੱਸਾ ਦੁਲੱਦੀ, ਅਸਵਨੀ ਚੋਪੜਾ, ਸੁਖਚੈਨ ਸਿੰਘ ਸੁੱਖੇਵਾਲ, ਗੌਰਵ ਸਰਮਾ, ਬਿਕਰਮ ਸਿੰਘ ਭੀਲੋਵਾਲ, ਜਰਨੈਲ ਸਿੰਘ ਸਾਧੋਹੇੜੀ ਆਦਿ ਮੌਜੂਦ ਸਨ।


Related News