ਸੀ.ਬੀ.ਆਈ. ਨੇ ਐੱਫ.ਸੀ.ਆਈ. ਦੇ ਗੋਦਾਮਾਂ ’ਤੇ ਕੀਤੀ ਛਾਪੇਮਾਰੀ

01/30/2021 1:37:34 PM

ਬੁਢਲਾਡਾ (ਬਾਂਸਲ): ਕੇਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਪੰਜਾਬ ਦੇ 40 ਅਤੇ ਹਰਿਆਣਾ ਦੇ 10 ਗੋਦਾਮਾਂ ’ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਲੜੀ ਵਜੋਂ ਅੱਜ ਬੁਢਲਾਡਾ ਵਿਖੇ ਐੱਫ. ਸੀ. ਆਈ. ਦੇ ਮੇਨ ਗੋਦਾਮ ’ਚ (ਐੱਫ. ਐੱਸ. ਡੀ.) ’ਚ ਛਾਪਾਮਾਰੀ ਕੀਤੀ ਗਈ ਜਿੱਥੇ ਸਟੋਰ ਕੀਤੇ ਗਏ ਚਾਵਲ ਦੇ ਨਮੂਨੇ ਲਏ ਗਏ ਅਤੇ ਨਾਪਤੋਲ ਕੀਤੀ ਗਈ। ਦੇਰ ਸ਼ਾਮ ਤਕ ਸੀ. ਆਰ. ਪੀ. ਐੱਫ. ਦੇ ਨਿਗਰਾਨ ਹੇਠ ਦਫਤਰ ਦੀ ਘੇਰਾਬੰਦੀ ਕੀਤੀ ਗਈ ਅਤੇ ਮੇਨ ਗੇਟ ਨੂੰ ਬੰਦ ਕਰ ਕੇ ਕਿਸੇ ਵੀ ਪ੍ਰਾਇਵੇਟ ਵਿਅਕਤੀਆਂ ਨੂੰ ਅੰਦਰ ਆਉਣ ਤੋਂ ਮਨਾਂ ਕਰ ਦਿੱਤਾ ਗਿਆ ਸੀ ਇੱਥੋਂ ਤਕ ਕਿ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਅਤੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਜਾਂਚ ਦਾ ਸਿਲਸਿਲਾ ਜਾਰੀ ਸੀ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਕਿਸਾਨ ਆਗੂ ਰਕੇਸ਼ ਟਕੈਤ ਦੀ ਭਾਵੁਕ ਅਪੀਲ ਨੇ ਹਾਸਲ ਕੀਤਾ ਭਾਰੀ ਸਮਰਥਨ

ਬਾਹਰਲੇ ਪਾਸੇ ਸੈਲਰ ਸੰਨਤ ਨਾਲ ਜੁੜੇ ਲੋਕ ਇਸ ਕਾਰਵਾਈ ਨੂੰ ਦੇਖ ਰਹੇ ਸਨ। ਜਾਣਕਾਰੀ ਅਨੁਸਾਰ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਲਈ ਚਾਵਲ ਅਤੇ ਕਣਕ ਦਾ ਭੰਡਾਰਨ ਕੀਤਾ ਹੈ। ਛਾਪੇ ਵੀਰਵਾਰ ਦੀ ਰਾਤ ਨੂੰ ਸ਼ੁਰੂ ਹੋਏ, ਸੀ. ਆਰ. ਪੀ. ਐੱਫ. ਦੇ ਜਵਾਨਾਂ ਦੇ ਨਾਲ ਕੇਂਦਰੀ ਏਜੰਸੀ ਦੀਆਂ ਕਈ ਟੀਮਾਂ ਗੋਦਾਮਾਂ ’ਤੇ ਘੁੰਮਦੀਆਂ ਰਹੀਆਂ। ਪਤਾ ਲੱਗਿਆ ਹੈ ਕਿ ਟੀਮਾਂ ਵਲੋਂ ਸਾਲ 2019-20 ਅਤੇ 2020-21 ਦੇ ਸਟਾਕਾਂ ’ਚੋਂ ਕਣਕ ਅਤੇ ਚੌਲਾਂ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਨਗ੍ਰੇਨ ਅਤੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਲਗਭਗ ਸਾਰੇ ਗੋਦਾਮਾਂ ਦੇ ਇਲਾਵਾ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਛਾਪੇ ਸ਼ੁੱਕਰਵਾਰ ਸਵੇਰੇ ਦੁਪਹਿਰ ਤਕ ਜਾਰੀ ਰਹੇ। ਕੁਝ ਥਾਵਾਂ ’ਤੇ ਛਾਪੇਮਾਰੀ ਕੁਝ ਦੇਰ ਲਈ ਰੋਕ ਦਿੱਤੀ ਗਈ ਸੀ ਅਤੇ ਫਿਰ ਦੁਬਾਰਾ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ: ਪਤਨੀ ਦੀ ਮੌਤ ਤੋਂ ਬਾਅਦ ਸਾਲੀ ਨਾਲ ਰਚਾਇਆ ਵਿਆਹ,ਹੁਣ ਉਸ ਦੀ ਵੀ ਮਿਲੀ ਲਾਸ਼


Shyna

Content Editor

Related News