ਮੋਟਰਸਾਈਕਲ ਸਵਾਰਾਂ ਦੀ ਕੁੱਟ-ਮਾਰ ਕਰ ਕੇ ਨਕਦੀ ਅਤੇ ਚੇਨ ਖੋਹੀ

Monday, Oct 22, 2018 - 01:53 AM (IST)

ਮੋਟਰਸਾਈਕਲ ਸਵਾਰਾਂ ਦੀ ਕੁੱਟ-ਮਾਰ ਕਰ ਕੇ ਨਕਦੀ ਅਤੇ ਚੇਨ ਖੋਹੀ

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)– ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਕੁੱਟ-ਮਾਰ ਕਰਦਿਆਂ ਲੁੱਟ-ਖੋਹ ਕਰਨ ’ਤੇ 6 ਵਿਅਕਤੀਆਂ ਵਿਰੁੱਧ ਥਾਣਾ ਮੂਨਕ ’ਚ ਕੇਸ ਦਰਜ ਕੀਤਾ ਗਿਆ ਹੈ।  ਸਹਾਇਕ ਥਾਣੇਦਾਰ ਸਤਗੁਰ ਸਿੰਘ ਨੇ ਦੱਸਿਆ ਕਿ  ਨਵਦੀਪ ਸਿੰਘ ਵਾਸੀ ਮੂਨਕ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਦਸੰਬਰ 2018 ’ਚ ਉਸ ਦੀ ਅਤੇ ਉਸ ਦੀ ਭੈਣ ਦੀ ਸ਼ਾਦੀ ਹੋਣੀ ਹੈ, ਜਿਸ ਕਾਰਨ ਬੀਤੀ 14 ਅਕਤੂਬਰ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਆਪਣੇ ਮਾਮਾ ਗੁਰਪਿੰਦਰ ਸਿੰਘ ਨਾਲ ਜਾਖਲ ’ਚ ਸੁਨਿਆਰੇ ਤੋਂ ਪੈਸੇ ਲੈਣ ਗਿਆ ਸੀ। ਜਦੋਂ ਉਹ ਜਾਖਲ ਤੋਂ ਵਾਪਸ ਪਿੰਡ ਬੱਲਰਾਂ  ਨੂੰ ਆ ਰਹੇ ਸਨ ਤਾਂ ਬਾਹੱਦ ਬੱਲਰਾਂ ਨੇੜੇ ਬੰਟੀ ਵਾਸੀ ਮੂਨਕ, ਤਰਸੇਮ ਠੇਕੇਦਾਰ ਵਾਸੀ ਘੋਡ਼ੇਨਬ, ਗੁਰਸੇਵ ਸਿੰਘ ਠੇਕੇਦਾਰ ਵਾਸੀ ਗੋਬਿੰਦਪੁਰਾ ਪਾਪਡ਼ਾ, ਸੋਨੀ ਵਾਸੀ ਮੂਨਕ, ਮਲਕੀਤ ਸਿੰਘ ਵਾਸੀ ਘੋਡ਼ੇਨਬ ਅਤੇ ਤੇਜਿੰਦਰ ਸਿੰਘ ਵਾਸੀ ਬਡਬਰ ਨੇ ਆਪਣੀ ਗੱਡੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਰੋਕ ਲਿਆ ਅਤੇ ਉਸ ਦੀ ਕੁੱਟ-ਮਾਰ ਕਰ ਕੇ  ਉਸ ਤੋਂ 47,500 ਰੁਪਏ, ਇਕ ਸੋਨੇ ਦੀ ਚੇਨ ਅਤੇ ਇਕ ਮੋਬਾਇਲ ਖੋਹ ਕੇ ਫਰਾਰ ਹੋ ਗਏ।  


Related News