ਪ੍ਰੇਮ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਪ੍ਰੇਮਿਕਾ ਤੇ ਉਸ ਦੇ ਮਾਂ-ਪਿਓ ਖ਼ਿਲਾਫ਼ ਮਾਮਲਾ ਦਰਜ

Saturday, May 13, 2023 - 11:47 AM (IST)

ਪ੍ਰੇਮ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਪ੍ਰੇਮਿਕਾ ਤੇ ਉਸ ਦੇ ਮਾਂ-ਪਿਓ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਪਿੰਡ ਰਹੀਮ ਕੇ ਉਤਾਖ ਵਿਖੇ ਇਕ ਮੁੰਡੇ ਦਾ ਕਥਿਤ ਰੂਪ ’ਚ ਕਤਲ ਕਰਨ ਦੇ ਦੋਸ਼ ’ਚ ਥਾਣਾ ਮਮਦੋਟ ਦੀ ਪੁਲਸ ਨੇ ਮ੍ਰਿਤਕ ਮੁੰਡੇ ਦੇ ਪਿਤਾ ਦੇ ਬਿਆਨਾਂ ’ਤੇ ਇਕ ਕੁੜੀ ਅਮਰਜੀਤ ਕੌਰ, ਉਸਦੇ ਪਿਤਾ ਪ੍ਰੇਮ ਸਿੰਘ ਅਤੇ ਮਾਤਾ ਸੋਮਾ ਰਾਣੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੁੱਧ ਸਿੰਘ ਪੁੱਤਰ ਸੁੱਚਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦੇ ਮੁੰਡੇ ਗੁਰਪ੍ਰੀਤ ਸਿੰਘ (23) ਦੇ ਅਮਰਜੀਤ ਕੌਰ ਪੁੱਤਰੀ ਪ੍ਰੇਮ ਸਿੰਘ ਨਾਲ ਪ੍ਰੇਮ ਸਬੰਧ ਸਨ। 

ਇਹ ਵੀ ਪੜ੍ਹੋ- ਸਾਲੇ ਦੀ ਬਰਾਤੇ ਆਏ ਜੀਜਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਹੈਰਾਨ ਕਰ ਦੇਣ ਵਾਲਾ ਹੈ ਮਾਮਲਾ

ਗੁਰਪ੍ਰੀਤ ਸਿੰਘ 9 ਮਈ 2023 ਦੀ ਸ਼ਾਮ ਨੂੰ ਆਪਣੇ ਮੋਟਰਸਾਈਕਲ ’ਤੇ ਪਿੰਡ ਛਾਂਗਾ ਖੁਰਦ ਵੱਲ ਗਿਆ ਸੀ, ਜੋ ਕਿ ਕਾਫ਼ੀ ਹਨੇਰਾ ਹੋਣ ਤੱਕ ਵਾਪਸ ਨਹੀਂ ਪਰਤਿਆ ਤਾਂ ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਉਸ ਦੀ ਲਾਸ਼ ਸੜਕ ਦੇ ਕਿਨਾਰੇ ਪਈ ਮਿਲੀ। ਫਿਰ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਹ ਉਸ ਸਮੇਂ ਘਬਰਾਹਟ ਵਿਚ ਸੀ, ਜਿਸ ਕਾਰਨ ਉਹ ਆਪਣੇ ਮੁੰਡੇ ਨੂੰ ਘਰ ਲੈ ਆਇਆ ਅਤੇ ਫਿਰ ਉਸ ਨੂੰ ਸਿਵਲ ਹਸਪਤਾਲ ਮਮਦੋਟ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਹਰੀਸ਼ ਸਿੰਗਲਾ 'ਤੇ ਹਮਲਾ ਕਰਨ ਵਾਲੇ ਮੁਲਾਜ਼ਮ ਸਸਪੈਂਡ, ਡੀ. ਐੱਸ. ਪੀ. ਪਟਿਆਲਾ ਨੇ ਕੀਤੇ ਇਹ ਖ਼ੁਲਾਸੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News