ਨੂੰਹ ਨਾਲ ਜਬਰ-ਜ਼ਿਨਾਹ, ਸਹੁਰੇ ਖ਼ਿਲਾਫ਼ ਮਾਮਲਾ ਦਰਜ

Tuesday, Mar 15, 2022 - 09:54 PM (IST)

ਨੂੰਹ ਨਾਲ ਜਬਰ-ਜ਼ਿਨਾਹ, ਸਹੁਰੇ ਖ਼ਿਲਾਫ਼ ਮਾਮਲਾ ਦਰਜ

ਬਰੇਟਾ (ਬਾਂਸਲ) : ਪਤੀ ਦੇ ਬਾਹਰ ਰਹਿਣ ਕਾਰਨ ਸਹੁਰੇ ਵੱਲੋਂ ਨੂੰਹ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਨੂੰਹ ਦੇ ਬਿਆਨ 'ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰੰਘੜਿਆਲ ਦੀ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਸਹੁਰੇ ਨੇ ਪਤੀ ਦੀ ਗੈਰ-ਮੌਜੂਦਗੀ ਵਿੱਚ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਲੀਲਾ ਸਿੰਘ ਨਾਂ ਦੇ ਵਿਅਕਤੀ ਖ਼ਿਲਾਫ਼ ਧਾਰਾ 376 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤਾ ਦਾ ਡਾਕਟਰੀ ਮੁਆਇਨਾ ਕਰਵਾਉਣ ਲਈ ਮਹਿਲਾ ਪੁਲਸ ਅਫਸਰਾਂ ਦੀ ਮੌਜੂਦਗੀ 'ਚ ਸਿਵਲ ਹਸਪਤਾਲ ਨੂੰ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਭਗਤਾ ਭਾਈ ਨੇੜੇ ਵਾਪਰਿਆ ਭਿਆਨਕ ਹਾਦਸਾ, ਤਿੰਨ ਘਰਾਂ ’ਚ ਵਿੱਛ ਗਏ ਲਾਸ਼ਾਂ ਦੇ ਸੱਥਰ


author

Harnek Seechewal

Content Editor

Related News