ਜਾਅਲੀ ਫੇਸਬੁੱਕ ਆਈ.ਡੀ ਬਣਾ ਕੇ ਅਸ਼ਲੀਲ ਪੋਸਟਾਂ ਪਾਉਣ ਦੇ ਦੋਸ਼ ''ਚ ਮਾਮਲਾ ਦਰਜ

10/05/2019 7:56:13 PM

ਮਾਨਸਾ,(ਮਨਜੀਤ ਕੌਰ)- ਪੁਲਸ ਨੇ ਕਿਸੇ ਲੜਕੀ ਦੇ ਨਾਮ 'ਤੇ ਜਾਅਲੀ ਫੇਸ ਬੁੱਕ ਆਈ.ਡੀ. ਬਣਾ ਕੇ ਗ਼ਲਤ ਅਤੇ ਅਸ਼ਲੀਲ ਪੋਸਟਾਂ ਪਾਉਣ ਦੇ ਦੋਸ਼ 'ਚ ਪਿੰਡ ਮੱਲ ਸਿੰਘ ਵਾਲਾ ਵਾਸੀ ਇੱਕ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਬੋਹਾ ਦੀ ਪੁਲਸ ਨੂੰ ਕਿਸੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਕਿਸੇ ਵਿਅਕਤੀ ਨੇ ਉਸ ਦੀ ਭੈਣ ਦੇ ਨਾਮ 'ਤੇ ਜਾਅਲੀ ਫੇਸ ਬੁੱਕ ਆਈ.ਡੀ. ਬਣਾ ਕੇ ਗ਼ਲਤ ਅਤੇ ਅਸ਼ਲੀਲ ਪੋਸਟਾਂ ਪਾ ਕੇ ਮੇਰੀ ਭੈਣ ਅਤੇ ਸਾਡੇ ਪਰਿਵਾਰ ਦਾ ਅਕਸ਼ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਪੁਲਸ ਨੇ ਤਫਤੀਸ਼ ਕਰਨ ਉਪਰੰਤ ਕੁਲਵਿੰਦਰ ਸਿੰਘ ਵਾਸੀ ਪਿੰਡ ਮੱਲ ਸਿੰਘ ਵਾਲਾ ਦੇ ਖਿਲਾਫ਼ ਆਈ.ਪੀ.ਸੀ. ਦੀਆਂ ਵੱਖ–ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News