ਕਾਰ-ਮੋਟਰਸਾਈਕਲ ਟੱਕਰ, 1 ਦੀ ਮੌਤ

01/12/2020 9:47:32 PM

ਪਟਿਆਲਾ, (ਬਲਜਿੰਦਰ)- ਪੰਜਾਬੀ ਯੂਨੀਵਰਸਿਟੀ ਨੇਡ਼ੇ ਇਕ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲੇ ਦੀ ਪਛਾਣ ਬਚਿੱਤਰ ਸਿੰਘ (30) ਵਾਸੀ ਪਿੰਡ ਮੰਡੌਲੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਥਾਣਾ ਅਰਬਨ ਅਸਟੇਟ ਦੇ ਏ. ਐੱਸ. ਆਈ. ਕੁਲਦੀਪ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਘਟਨਾ ਤੋਂ ਬਾਅਦ ਲੋਕਾਂ ਨੇ ਵਾਹਨ ਚਾਲਕ ਨੂੰ ਫਡ਼ ਲਿਆ। ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।

ਬਚਿੱਤਰ ਸਿੰਘ ਹੇਅਰ ਡ੍ਰੈੱਸਰ ਦਾ ਕੰਮ ਕਰਦਾ ਸੀ। ਉਸ ਨੇ ਕੁਝ ਸਮਾਂ ਪਹਿਲਾਂ ਹੀ ਨਵਾਂ ਮੋਟਰਸਾਈਕਲ ਖਰੀਦਿਆ ਸੀ। ਮੋਟਰਸਾਈਕਲ ’ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਨੇਡ਼ਿਓਂ ਲੰਘ ਰਿਹਾ ਸੀ, ਜਿਥੇ ਵਾਹਨ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਚਿੱਤਰ ਸਿੰਘ ਦੇ ਪਰਿਵਾਰ ਵਿਚ 4 ਸਾਲ ਦਾ ਬੇਟਾ ਅਤੇ ਡੇਢ ਸਾਲ ਦੀ ਬੇਟੀ ਹੈ।


Bharat Thapa

Content Editor

Related News