ਟਰੱਕ ਤੇ ਕਾਰ ਦੀ ਭਿਆਨਕ ਟੱਕਰ ''ਚ ਕਾਰ ਚਾਲਕ ਦੀ ਮੌਤ
12/11/2019 11:26:16 PM
ਸ੍ਰੀ ਚਮਕੌਰ ਸਾਹਿਬ,(ਕੌਸ਼ਲ)- ਸ੍ਰੀ ਚਮਕੌਰ ਸਾਹਿਬ-ਦੋਰਾਹਾ ਮਾਰਗ 'ਤੇ ਸਥਿਤ ਸਥਾਨਕ ਨਹਿਰੀ ਵਿਸ਼ਰਾਮ ਘਰ ਨੇੜੇ ਟਰੱਕ ਅਤੇ ਕਾਰ ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿਚ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਇਸ ਸਬੰਧੀ ਹਾਦਸੇ ਦੇ ਤਫ਼ਤੀਸ਼ੀ ਅਫ਼ਸਰ ਧਰਮਪਾਲ ਨੇ ਦੱਸਿਆ ਕਿ ਆਈ. 10 ਕਾਰ ਨੰਬਰ ਪੀ. ਬੀ. ਜੀ. ਜੈੱਡ 0974 ਜੋ ਲੁਧਿਆਣਾ ਵੱਲੋਂ ਆ ਰਹੀ ਸੀ, ਦੀ ਸਾਹਮਣਿਓਂ ਆ ਰਹੇ ਟਰੱਕ ਨੰਬਰ ਐੱਚ. ਪੀ. 64 ਬੀ-2744 ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ, ਸਿੱਟੇ ਵਜੋਂ ਕਾਰ ਸਵਾਰ ਚੰਚਲ ਸਿੰਘ ਪੁੱਤਰ ਸਵ. ਇੰਦਰ ਸਿੰਘ ਵਾਸੀ ਮਾਡਲ ਟਾਊਨ ਲੁਧਿਆਣਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।