ਲਾਵਾਰਸ ਕਾਰ ’ਚੋਂ ਨਾਜਾਇਜ਼ ਸ਼ਰਾਬ ਬਰਾਮਦ
Saturday, Jan 19, 2019 - 06:29 AM (IST)
ਪਟਿਆਲਾ, (ਬਲਜਿੰਦਰ)- ਥਾਣਾ ਸਦਰ ਦੀ ਪੁਲਸ ਨੇ ਲਾਵਾਰਸ ਇਕ ਕਾਰ ’ਚੋਂ ਨਾਜਾਇਜ਼ ਸ਼ਰਾਬ ਦੀਆਂ 840 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਅਣਪਛਾਤੇ ਕਾਰ ਡਰਾਈਵਰ ਖਿਲਾਫ ਐਕਸਾਈਜ਼ ਐਕਟ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਏ. ਐੈੱਸ. ਆਈ. ਜਸਬੀਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਮਰਦਾਂਹੇਡ਼ੀ ਤੋਂ ਬਲਬੇਡ਼ਾ ਜਾ ਰਹੇ ਸਨ। ਖਦਾਨਾਂ ਵਿਚ ਇਕ ਕਾਰ ਲਾਵਾਰਸ ਮਿਲੀ। ਚੈੈੱਕ ਕਰਨ ’ਤੇ ਉਸ ਵਿਚੋਂ ਨਾਜਾਇਜ਼ ਸ਼ਰਾਬ ਦੀਆਂ 840 ਬੋਤਲਾਂ ਬਰਾਮਦ ਹੋਈਆਂ। ਇਹ ਸ਼ਰਾਬ ਹਰਿਆਣਾ ਮਾਰਕਾ ਸੀ। ਪੁਲਸ ਵੱਲੋਂ ਸ਼ਰਾਬ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
