ਕਾਰ ਤੇ ਮੋਟਰ ਸਾਈਕਲ ਦੀ ਟੱਕਰ ’ਚ 4 ਜ਼ਖਮੀ

Saturday, Jan 12, 2019 - 04:53 AM (IST)

ਕਾਰ ਤੇ ਮੋਟਰ ਸਾਈਕਲ ਦੀ ਟੱਕਰ ’ਚ 4 ਜ਼ਖਮੀ

ਮੋਰਿੰਡਾ, (ਧੀਮਾਨ)- ਸਥਾਨਕ ਰਾਧਾ ਸਵਾਮੀ ਸਤਿਸੰਗ ਘਰ ਮਾਰਗ ’ਤੇ ਲੱਕੀ ਢਾਬੇ ਦੇ ਨੇੜੇ ਇਕ ਸੜਕ ਹਾਦਸੇ ਵਿਚ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਮੋਰਿੰਡਾ ਪੁਲਸ ਨੇ ਮੌਕੇ ’ਤੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮਾਮਲੇ ਦੇ ਆਈ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੱਕੀ ਢਾਬੇ ਦੇ ਨੇੜੇ ਇਕ ਸਵਫਿਟ ਕਾਰ ਨੰਬਰ ਪੀ.ਬੀ. 12 ਏ ਏ -7485 ਅਤੇ ਮੋਟਰ ਸਾਈਕਲ ਨੰਬਰ ਪੀ.ਬੀ.11 ਏ  ਜੀ-7362 ਵਿਚਕਾਰ ਸਾਹਮਣੇ ਦੀ ਟੱਕਰ ਹੋ ਗਈ ਜਿਸ ਮੋਟਰ ਸਾਈਕਲ ਚਾਲਕ ਜਸਵਿੰਦਰ ਸਿੰਘ ਜੱਸੀ ਵਾਸੀ ਪਿੰਡ ਭੜੀ, ਉਸਦੀ ਪਤਨੀ ਮਨਦੀਪ ਕੌਰ ਗੰਭੀਰ ਜ਼ਖਮੀ ਹੋ ਗਏ ਜਦਕਿ ਉਨ੍ਹਾਂ ਦੀ  ਲਗਭੱਗ 10 ਸਾਲਾ ਬੱਚੀ ਪ੍ਰਿਅੰਕਾ ਤੇ ਲਗਭਗ 6 ਸਾਲਾ ਬੱਚਾ ਅੰਸ਼ ਵੀ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

KamalJeet Singh

Content Editor

Related News