ਕੈਪਟਨ ਸਾਬ੍ਹ ਪੰਜਾਬ ਦੀ ਜਵਾਨੀ ਤੇ ਕਿਰਸਾਨੀ ਦੇ ਹਿੱਤ ''ਚ ਫੈਸਲਾ ਲਵੋ : ਧਰਮਵੀਰ ਗਾਂਧੀ

07/19/2018 9:38:52 PM

ਪਟਿਆਲਾ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪ੍ਰਮੁੱਖ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਸੀ ਕਿ“ਡਾ. ਧਰਮਵੀਰ ਗਾਂਧੀ ਪੰਜਾਬ 'ਚ ਪੋਸਤ ਦੀ ਖੇਤੀ ਅਤੇ ਅਫ਼ੀਮ ਭੁੱਕੀ ਦੇ ਠੇਕਿਆਂ ਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈ ਆਉਣ”ਤਾਂ ਅਸੀਂ ਅੱਗੇ ਬਾਰੇ ਸੋਚ ਸਕਦੇ ਹਾਂ। 
ਗਾਂਧੀ ਨੇ ਕੈਪਟਨ ਦੇ ਇਸ ਕਥਨ 'ਤੇ ਅਮਲ ਕਰਦਿਆਂ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਅੰਦਰ ਨਸ਼ਿਆਂ ਦੀ ਵਿਕਰਾਲ ਸਮੱਸਿਆ ਦੇ ਕਾਰਨਾਂ ਦੇ ਹੱਲ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਉਸ ਵੇਲੇ ਬੜੀ ਤਸੱਲੀ ਹੋਈ ਜਦੋਂ ਰਾਜਨਾਥ ਸਿੰਘ ਨੇ ਇਹ ਕਿਹਾ ਕਿ ਤੁਹਾਡੀ ਦਲੀਲ 'ਚ ਕਾਫ਼ੀ ਵਜ਼ਨ ਹੈ ਅਤੇ ਰਵਾਇਤੀ ਨਸ਼ਿਆਂ ਦੀ ਵਰਤੋਂ ਨਾਲ ਘੱਟੋਂ-ਘੱਟ ਅੱਜ ਵਰਗੇ ਭਿਆਨਕ ਹਾਲਾਤ ਨਹੀਂ ਸਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਕੇਸ ਬਣਾ ਕੇ ਭੇਜੇ ਤਾਂ ਕੇਂਦਰ ਸਰਕਾਰ ਜ਼ਰੂਰ ਗੰਭੀਰਤਾ ਨਾਲ ਇਸ 'ਤੇ ਵਿਚਾਰ ਕਰੇਗੀ ।
ਗਾਂਧੀ ਨੇ ਕਿਹਾ ਕਿ ਗੇਂਦ ਹੁਣ ਪੰਜਾਬ ਸਰਕਾਰ ਦੇ ਪਾਲੇ 'ਚ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਆਪਣੇ ਸੁਭਾਅ ਮੁਤਾਬਕ ਪੰਜਾਬ ਦੀ ਜਵਾਨੀ ਤੇ ਕਿਰਸਾਨੀ ਦੇ ਹਿੱਤ 'ਚ ਹੁਣ ਫੈਸਲਾ ਲਵੋ ਜੀ।

 


Related News