ਲੁਧਿਆਣਾ 'ਚ ਬੋਲੇ ਰਾਹੁਲ ਗਾਂਧੀ: PM ਮੋਦੀ ਨੇ ਅੰਬਾਨੀ-ਅਡਾਨੀ ਦੇ ਫਾਇਦੇ ਲਈ ਖ਼ਤਮ ਕੀਤੇ ਪੰਜਾਬ ਦੇ ਛੋਟੇ ਉਦਯੋਗਪਤੀ

05/29/2024 2:17:24 PM

ਲੁਧਿਆਣਾ (ਹਿਤੇਸ਼): ਅੱਜ ਰਾਹੁਲ ਗਾਂਧੀ ਨੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਿਰਫ਼ 22 ਲੋਕਾਂ ਨੂੰ ਅਮੀਰ ਬਣਾਇਆ ਹੈ। ਉਨ੍ਹਾਂ ਕਿਹਾ ਕਿ PM ਮੋਦੀ ਨੇ ਜੀ.ਐੱਸ.ਟੀ. ਨੋਟਬੰਦੀ ਜਿਹੇ ਫ਼ੈਸਲੇ ਲੈ ਕੇ ਪੰਜਾਬ ਦੇ ਛੋਟੇ ਉਦਯੋਗਪਤੀਆਂ ਨੂੰ ਖ਼ਤਮ ਕੀਤਾ, ਤਾਂ ਜੋ ਅੰਬਾਨੀ-ਅਡਾਨੀ ਦਾ ਫ਼ਾਇਦਾ ਹੋ ਸਕੇ। ਇਹ ਛੋਟੇ ਤੇ ਮੱਧ ਵਰਗ ਦੇ ਉਦਯੋਗਪਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਸਨ। 

ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਕਈ ਥਾਵਾਂ 'ਤੇ ED ਦੀ ਰੇਡ, 13 ਥਾਵਾਂ 'ਤੇ ਮਾਰਿਆ ਛਾਪਾ

ਮੁੱਲਾਂਪੁਰ ਦਾਖਾ ਦੀ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਅਡਾਨੀ ਤੇ ਅੰਬਾਨੀ ਨੂੰ ਦੇਸ਼ ਦੇ ਸਾਰੇ ਸਰਕਾਰੀ ਸੰਸਥਾਨ ਵੇਚ ਦਿੱਤੇ ਤੇ 22 ਵੱਡੇ ਉਦਯੋਗਪਤੀਆਂ ਦਾ ਹਜ਼ਾਰਾਂ ਕਰੋੜ ਦਾ ਕਰਜ਼ਾ ਮੁਆਫ਼ ਕਰ ਦਿੱਤਾ, ਜਦਕਿ ਇਸ ਪੈਸੇ ਨਾਲ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾ ਸਕਦਾ ਸੀ। ਇਸ ਮੁੱਦੇ ਨੂੰ ਦਬਾਉਣ ਲਈ ਮੋਦੀ ਅੱਜ ਭਰਾ-ਭਰਾ ਨੂੰ ਜਾਤ ਅਤੇ ਧਰਮ ਦੇ ਨਾਂ 'ਤੇ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਹੁਲ ਗਾਂਦੀ ਨੇ ਕਿਹਾ ਕਿ ਭਾਜਪਾ ਦੇ ਲੋਕ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਸੰਵਿਧਾਨ ਨੂੰ ਬਚਾਉਣ ਲਈ ਵੋਟ ਕਰਨੀ ਚਾਹੀਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਸੰਗਰੂਰ 'ਚ ਬੋਲੇ CM ਮਾਨ: ਔਰਤਾਂ ਨੂੰ ਹਰ ਮਹੀਨੇ 1 ਹਜ਼ਾਰ ਦੀ ਬਜਾਏ ਦੇਵਾਂਗੇ ਇੰਨੇ ਰੁਪਏ

ਕਿਸਾਨ ਕਰਜ਼ਾ ਮੁਆਫ਼ੀ ਕਮਿਸ਼ਨ ਬਣਾਉਣ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ ਅਸੀਂ ਕਿਸਾਨ ਕਰਜ਼ਾ ਮੁਆਫ਼ੀ ਕਮਿਸ਼ਨ ਬਣਾਵਾਂਗੇ। ਜਿਹੜਾ ਭਵਿੱਖ ਵਿਚ ਵੀ ਲੋੜ ਪੈਣ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਿਫ਼ਾਰਿਸ਼ ਕਰ ਸਕੇਗਾ ਤੇ ਸਰਕਾਰ ਉਸ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਸਲਾਂ 'ਤੇ MSP ਲਾਗੂ ਕਰਨ, ਔਰਤਾਂ ਤੇ ਬੇਰੋਜ਼ਗਾਰਾਂ ਦੇ ਬੈਂਕ ਖਾਤੇ ਵਿਚ ਪੈਸੇ ਪਾਉਣ, ਆਂਗਣਵਾੜੀ ਤੇ ਆਸ਼ਾ ਵਰਕਰਾਂ ਦੀ ਤਨਖ਼ਾਹ ਦੋਗੁਣੀ ਕਰਨ, ਅਗਨੀਵੀਰ ਯੋਜਨਾ ਰੱਦ ਕਰਨ ਦਾ ਵੀ ਵਾਅਦਾ ਕੀਤਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News