ਮਾਮਲਾ ਦੋ ਭੈਣਾਂ ਵੱਲੋਂ ਨਹਿਰ ’ਚ ਛਾਲ ਮਾਰਨ ਦਾ ,ਪੁਲਸ ਨੇ ਦੂਜੀ ਕੁੜੀ ਦੀ ਲਾਸ਼ ਮਿਸ਼ਰੀਵਾਲਾ ਕੈਨਾਲ ਤੋਂ ਕੀਤੀ ਬਰਾਮਦ
Saturday, Feb 06, 2021 - 11:33 AM (IST)
ਜ਼ੀਰਾ (ਗੁਰਮੇਲ): ਪਿੰਡ ਸੇਖਵਾਂ ਦੀਆਂ ਦੋ ਸੱਕੀਆਂ ਭੈਣਾਂ ਮਨਪ੍ਰੀਤ ਕੌਰ ਅਤੇ ਸਿਮਰਨ ਕੌਰ ਪੁੱਤਰੀਆਂ ਗੁਰਸੇਮ ਸਿੰਘ ਵੱਲੋਂ ਬੀਤੇ ਦਿਨੀਂ ਘੱਲ ਖੁਰਦ ਕੋਲ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਦੋਵਾਂ ’ਚੋਂ ਪੁਲਸ ਨੇ ਮਨਪ੍ਰੀਤ ਕੌਰ ਦੀ ਲਾਸ਼ ਰੱਤਾ ਖੇਡ਼ਾ ਕੋਲ ਇਕ ਸੇਮਨਾਲੇ ’ਚੋਂ ਬਰਾਮਦ ਕੀਤੀ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਪੁਲਸ ਨੇ ਦੂਸਰੀ ਕੁੜੀ ਦੀ ਤਲਾਸ਼ ਕਰਦੇ ਹੋਏ ਅੱਜ ਡੀ. ਐੱਸ. ਪੀ. ਫਿਰੋਜ਼ਪੁਰ ਸਤਨਾਮ ਸਿੰਘ ਅਤੇ ਥਾਣਾ ਘੱਲ ਖੁਰਦ ਦੇ ਐੱਸ.ਐੱਚ.ਓ. ਗੁਰਤੇਜ ਸਿੰਘ ਦੀ ਅਗਵਾਈ ਹੇਠ ਸਿਮਰਨ ਕੌਰ ਦੀ ਲਾਸ਼ ਪਿੰਡ ਮਿਸ਼ਰੀਵਾਲਾ ਕੋਲ ਇਕ ਕੱਸੀ ’ਚੋਂ ਬਰਾਮਦ ਕੀਤੀ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਭੇਜੀ ਸੀ ਅਤੇ ਪੋਸਟਮਾਰਟਮ ਹੋਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਪਰਿਵਾਰ ਵੱਲੋਂ ਸਿਮਰਨ ਕੌਰ ਦੀ ਲਾਸ਼ ਦਾ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: 2022 ’ਚ ਪੰਜਾਬ ’ਚ ਆਵੇਗੀ ਅਕਾਲੀ ਦਲ ਦੀ ਸਰਕਾਰ, ਰੁਕੀਆਂ ਸਕੀਮਾਂ ਮੁੜ ਹੋਣਗੀਆਂ ਚਾਲੂ: ਸੁਖਬੀਰ
ਡਾਕਟਰਾਂ ਵੱਲੋਂ ਤਿਆਰ ਕੀਤੇ ਬੋਰਡ ਦੀ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ : ਡੀ. ਐੱਸ. ਪੀ.
ਦੂਜੇ ਪਾਸੇ ਡੀ. ਐੱਸ. ਪੀ. ਫਿਰੋਜ਼ਪੁਰ ਸਤਨਾਮ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲਾ ਸ਼ੱਕੀ ਹੋਣ ਕਾਰਨ ਇਨ੍ਹਾਂ ਲਡ਼ਕੀਆ ਦੇ ਪੋਸਟਮਾਰਟਮ ਕਰਨ ਲਈ 5 ਮੈਂਬਰੀ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ’ਚ ਅਗਲੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ