ਸੜਕ ਹਾਸੇ ਦੇ ਮਾਮਲੇ ’ਚ ਬੱਸ ਚਾਲਕ ਨੂੰ 2 ਸਾਲ ਦੀ ਕੈਦ

Monday, Nov 19, 2018 - 06:39 AM (IST)

ਸੜਕ ਹਾਸੇ ਦੇ ਮਾਮਲੇ ’ਚ ਬੱਸ ਚਾਲਕ ਨੂੰ 2 ਸਾਲ ਦੀ ਕੈਦ

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਚੀਫ਼ ਸਿਵਲ ਜੱਜ ਅਤੁੱਲ ਕੰਬੋਜ ਦੀ ਅਦਾਲਤ ਨੇ ਵਕੀਲ ਕਿਰਨ ਕੌਰ ਬਰਾਡ਼ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ  16 ਫ਼ਰਵਰੀ 2016 ਨੂੰ ਹੋਏ ਐਕਸੀਡੈਂਟ ਦਾ ਫ਼ੈਸਲਾ ਕਰਦੇ ਹੋਏ ਦੋਸ਼ੀ ਡਰਾਈਵਰ ਸਤਨਾਮ ਸਿੰਘ ਜੁਝਾਰ ਬੱਸ ਸਰਵਿਸ ਲੁਧਿਆਣਾ ਨੂੰ ਆਈ.ਪੀ.ਸੀ. ਧਾਰਾ 304-ਏ ਅਧੀਨ 2 ਸਾਲ ਦੀ ਕੈਦ  ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਉਣ ਤੋਂ ਇਲਾਵਾ ਆਈ.ਪੀ.ਸੀ. ਦੀ ਧਾਰਾ 279 ਅਧੀਨ 6 ਮਹੀਨੇ ਅਤੇ 337 ਆਈ.ਪੀ.ਸੀ. ਅਧੀਨ 3 ਮਹੀਨੇ ਕੈਦ ਦੀ ਸਜ਼ਾ ਸੁਣਾਈ। ਵਰਣਨਯੋਗ ਹੈ ਕਿ ਮਿਤੀ 16 ਫਰਵਰੀ ਨੂੰ ਬਲਜੀਤ ਕੌਰ ਪਤਨੀ ਇਕਬਾਲ ਸਿੰਘ ਆਪਣੇ ਪੁੱਤਰ ਹਰਪ੍ਰੀਤ ਸਿੰਘ ਨਾਲ ਬਠਿੰਡਾ ਰੋਡ ਸਥਿਤ ਸਰਕਾਰੀ ਹਸਪਤਾਲ ਦਵਾਈ ਲੈਣ ਜਾ ਰਹੀ ਸੀ। ਇਸ ਦਰਮਿਆਨ ਬਠਿੰਡਾ ਗੋਲ ਚੋਂਕ ਕੋਲ ਜੁਝਾਰ ਕੰਪਨੀ ਦੀ ਬੱਸ  ਰਾਹੀਂ ਫ਼ੇਟ ਮਾਰ ਦਿੱਤੀ, ਜਿਸ ਨਾਲ ਬਲਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਸੀ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਇਕ ਮਹੀਨੇ ਦੀ ਸਜਾ ਵੱਧ ਕੱਟਣੀ ਪਵੇਗੀ।


Related News