ਬੰਟੀ ਰੋਮਾਣਾ ਦੀ ਨਿਯੁਕਤੀ ’ਤੇ ਬਾਗੋ-ਬਾਗ ਹੋਏ ਨੌਜਵਾਨ

Tuesday, Jun 09, 2020 - 08:41 PM (IST)

ਬੰਟੀ ਰੋਮਾਣਾ ਦੀ ਨਿਯੁਕਤੀ ’ਤੇ ਬਾਗੋ-ਬਾਗ ਹੋਏ ਨੌਜਵਾਨ

ਬੁਢਲਾਡਾ,(ਮਨਜੀਤ)- ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦੇ ਤਹਿਤ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਵਿੰਗ ਦੀ ਅਗਵਾਈ ਸੌਂਪਣ 'ਤੇ ਚਾਰੇ ਪਾਸਿਓਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਪੂਰੇ ਸੂਬੇ 'ਚ ਨੌਜਵਾਨਾਂ 'ਚ ਖੁਸ਼ੀ ਦੀ ਲਹਿਰ ਅਤੇ ਜੋਸ਼ ਹੈ। ਯੂਥ ਵਿੰਗ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਨਿਯੁਕਤੀ ਕੀਤੀ ਗਈ ਹੈ। ਬੰਟੀ ਰੋਮਾਣਾ ਦੀ ਇਸ ਨਿਯੁਕਤੀ ਦਾ ਸਵਾਗਤ ਕਰਨ ਲਈ ਮਾਨਸਾ ਤੋਂ ਨੌਜਵਾਨਾਂ ਦਾ ਇੱਕ ਜਥਾ ਯੂਥ ਅਕਾਲੀ ਜ਼ਿਲਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਅਤੇ ਜ਼ਿਲਾ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ ਦੀ ਅਗਵਾਈ 'ਚ ਬੰਟੀ ਰੋਮਾਣਾ ਦੇ ਗ੍ਰਹਿ ਦਫਤਰ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸੁਨੀਲ ਕੁਮਾਰ ਜੈਨ ਅਤੇ ਹੋਰ ਮੌਜੂਦ ਸਨ।


author

Bharat Thapa

Content Editor

Related News