ਕਿਰਾਇਆ ਨਾ ਦੇਣ ਕਾਰਨ ਦੁਕਾਨਾਂ ਕਰਵਾਈਆਂ ਖਾਲੀ
Wednesday, Feb 13, 2019 - 05:07 PM (IST)

ਬੁਢਲਾਡਾ(ਬਾਂਸਲ)— ਸਥਾਨਕ ਸ਼ਹਿਰ ਦੀ ਏ. ਟੀ. ਐੱਮ. ਬੂਥ ਮਾਰਕਿਟ ਵਿਚ ਨਗਰ ਕੌਂਸਲ ਦੇ ਕਿਰਾਏਦਾਰਾਂ ਵੱਲੋਂ ਕਿਰਾਇਆ ਨਾ ਦੇਣ ਕਾਰਨ ਸਬ-ਡਿਵੀਜ਼ਨ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਕਿਰਾਏਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਅਵਤਾਰ ਚੰਦ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਹ ਬੂਥ ਕਿਰਾਏ ਦੀ ਖੁੱਲੀ ਬੋਲੀ ਰਾਹੀਂ ਦੁਕਾਨਦਾਰਾਂ ਨੂੰ ਦਿੱਤੇ ਸੀ ਪਰ ਕੁਝ ਦੁਕਾਨਦਾਰਾਂ ਵੱਲੋਂ ਬੂਥ ਦਾ ਕਿਰਾਇਆ ਨਾ ਦੇਣ ਕਾਰਨ ਇਹ ਮਾਮਲਾ ਸਬ-ਡਿਵੀਜ਼ਨ ਦੀ ਅਦਾਲਤ ਵਿਚ ਚੱਲ ਰਿਹਾ ਸੀ, ਜਿੱਥੇ ਅੱਜ ਅਦਾਲਤ ਵੱਲੋਂ ਆਪਣੇ ਹੁਕਮਾਂ ਰਾਹੀਂ ਪਹਿਲੇ ਪੜਾਅ ਵਿਚ ਕੁਝ ਦੁਕਾਨਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਜਿਸ ਤੋਂ ਬਾਅਦ ਤਹਿਸੀਲਦਾਰ ਬੁਢਲਾਡਾ ਦੀ ਅਗਵਾਈ ਵਿਚ ਤਿੰਨ ਦੁਕਾਨਾਂ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ।