ਫੋਜੀ ਮਹਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ

10/18/2019 4:47:02 PM

ਬੁਢਲਾਡਾ (ਬਾਂਸਲ) : ਮੀਡੀਅਮ ਰੈਜੀਮੈਂਟ ਦੇ ਜਵਾਨ ਮਹਿੰਦਰ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਰੱਲੀ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਸਲਾਮੀ ਦੇਣ ਲਈ ਵਿਸ਼ੇਸ਼ ਤੌਰ 'ਤੇ ਮੀਡੀਅਮ ਰੈਜ਼ੀਮੈਂਟ ਦੇ ਸੂਬੇਦਾਰ ਆਰ. ਐਸ. ਰਾਏ ਆਪਣੀ ਸਲਾਮੀ ਟੁੱਕੜੀ ਨਾਲ ਪਹੁੰਚੇ ਅਤੇ ਸਰਧਾਜ਼ਲੀ ਭੇਂਟ ਕਰਨ ਉਪਰੰਤ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਸੂਬੇਦਾਰ ਆਰ. ਐਸ. ਰਾਏ ਨੇ ਦੱਸਿਆ ਕਿ 221 ਮੀਡੀਅਮ ਰੈਜੀਮੈਂਟ ਵਿਚ ਮਹਿੰਦਰ ਸਿੰਘ 1963 ਵਿਚ ਭਰਤੀ ਹੋਏ ਸਨ ਅਤੇ ਉਨ੍ਹਾਂ ਨੇ ਅਨੇਕਾਂ ਮੋਰਚਿਆਂ 'ਤੇ ਦੇਸ਼ ਦੀ ਸੇਵਾ ਲਈ 1978 ਤੱਕ ਕੰਮ ਕੀਤਾ। ਇਸ ਮੌਕੇ ਹੌਲਦਾਰ ਗੁਰਚਰਨ ਸਿੰਘ ਸਮੇਤ ਆਰਮੀ ਦੀ ਟੀਮ ਦੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਜੱਥੇਦਾਰ ਮੇਵਾ ਸਿੰਘ, ਜੱਥੇਦਾਰ ਅਜੈਬ ਸਿੰਘ, ਮੇਜਰ ਸਿੰਘ ਫੋਜੀ ਆਦਿ ਹਾਜ਼ਰ ਸਨ।


cherry

Content Editor

Related News