ਕਾਂਗਰਸ ਤੇ ਸ਼ਰੀਕਾਂ ਨੇ ਮੈਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡੀ : ਹਰਸਿਮਰਤ
Saturday, Apr 06, 2019 - 12:02 PM (IST)
ਬੁਢਲਾਡਾ(ਬਾਂਸਲ, ਮਨਜੀਤ, ਗਰਗ, ਆਨੰਦ, ਮਨਚੰਦਾ) : ਲੋਕਾਂ ਦੀ ਸ਼ਕਤੀ ਨਾਲ ਮੈਨੂੰ ਹਲਕੇ ਦੀ 10 ਸਾਲ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਕਾਂਗਰਸ ਤੇ ਸ਼ਰੀਕਾਂ ਨੇ ਮੈਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡੀ। ਇਹ ਸ਼ਬਦ ਇਥੇ ਔਰਤਾਂ ਦੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ 'ਤੇ ਲੱਗੇ ਪਿਛੜੇਪਨ ਦੇ ਦਾਗ ਨੂੰ ਮਿਟਾਉਂਦਿਆਂ ਇਹ ਹਲਕਾ ਹੁਣ ਨੰਨ੍ਹੀ ਛਾਂ ਵਜੋਂ ਜਾਣਿਆ ਜਾ ਰਿਹਾ ਹੈ। ਰੁੱਖ ਅਤੇ ਕੁੱਖ ਦੀ ਰਾਖੀ ਲਈ ਜਿਥੇ ਪਿੰਡ-ਪਿੰਡ ਹੋਕਾ ਦਿੱਤਾ ਗਿਆ, ਉਥੇ ਇਸ ਹਲਕੇ 'ਚ 200 ਦੇ ਕਰੀਬ ਸਿਲਾਈ ਸੈਂਟਰ ਸਥਾਪਤ ਕਰ ਕੇ 12,000 ਦੇ ਕਰੀਬ ਸਿਲਾਈ ਮਸ਼ੀਨਾਂ ਮੁਹੱਈਆ ਕਰਵਾ ਕੇ ਮੇਰੀਆਂ ਭੈਣਾਂ ਨੂੰ ਸਵੈ-ਰੋਜ਼ਗਾਰ ਦੇ ਕਾਬਿਲ ਬਣਾਇਆ ਗਿਆ। ਉਨ੍ਹਾਂ ਹਾਜ਼ਰ ਔਰਤਾਂ ਨੂੰ ਕਿਹਾ ਕਿ ਮੈਨੂੰ ਤੁਹਾਡੇ 'ਤੇ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਇਕ ਵਾਰ ਫੇਰ ਮੌਕਾ ਦੇਵੋਗੇ।
ਇਸ ਮੌਕੇ ਜ਼ਿਲਾ ਸ਼ਹਿਰੀ ਪ੍ਰਧਾਨ ਬਲਬੀਰ ਕੌਰ, ਦਿਹਾਤੀ ਪ੍ਰਧਾਨ ਸਿਮਰਜੀਤ ਸਿੰਮੀ, ਬੁਢਲਾਡਾ ਪ੍ਰਧਾਨ ਸੁਖਵਿੰਦਰ ਸੁਖੀ, ਪਰਮਜੀਤ ਕੌਰ, ਨੀਲਮ ਰਾਣੀ ਬਰੇਟਾ, ਦਲਬੀਰ ਕੌਰ ਬੋਹਾ, ਨਿਰਮਲ ਦੇਵੀ ਅਹਿਮਦਪੁਰ, ਹਰਜਿੰਦਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ ਬਰੇ ਆਦਿ ਅਕਾਲੀ ਵਰਕਰ ਹਾਜ਼ਰ ਸਨ।