ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

10/06/2019 8:21:37 PM

ਬਠਿੰਡਾ, (ਪਰਮਿੰਦਰ)— ਗੋਨਿਆਨਾ ਰੋਡ 'ਤੇ ਆਦਰਸ਼ ਨਗਰ ਗਲੀ ਨੰਬਰ 10/31 'ਚ ਇਕ ਨੌਜਵਾਨ ਵਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਕੁਲਵਿੰਦਰ ਸਿੰਘ 28 ਪੁੱਤਰ ਭੋਲਾ ਸਿੰਘ ਵਾਸੀ ਆਦਰਸ਼ ਨਗਰ ਗੋਨਿਆਨਾ ਮੰਡੀ 'ਚ ਸੀਵਰੇਜ ਵਿਭਾਗ 'ਚ ਨਿੱਜੀ ਤੌਰ 'ਤੇ ਨੌਕਰੀ ਕਰਦਾ ਸੀ ਜੋ ਕਿ ਪਰਿਵਾਰ ਵਾਲਿਆਂ ਅਨੁਸਾਰ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਘਰ 'ਚ ਹੀ ਫਾਹ ਲਗਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਥਾਣਾ ਥਰਮਲ ਪੁਲਸ ਤੇ ਸਹਾਰਾ ਜਨਸੇਵਾ ਦੇ ਵਰਕਰ ਮੌਕੇ 'ਤੇ ਪੁੱਜੇ। ਪੁਲਸ ਦੀ ਜਾਂਚ ਦੇ ਬਾਅਦ ਸਹਾਰਾ ਵਰਕਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।


KamalJeet Singh

Content Editor

Related News