ਬਰਨਾਲਾ : ਬਾਜਾ ਖਾਨਾ ਰੋਡ ’ਤੇ ਸਥਿਤ ਡ੍ਰੇਨ ’ਚੋਂ ਅਰਧ ਨਗਨ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

05/06/2022 12:43:01 PM

ਬਰਨਾਲਾ : ਬਰਨਾਲਾ ਸ਼ਹਿਰ ਦੇ ਬਾਜਾ ਖਾਨਾ ਰੋਡ ’ਤੇ ਸਥਿਤ ਡ੍ਰੇਨ ’ਚ ਇਕ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਵਲੋਂ ਲਾਸ਼ ਨੂੰ ਡ੍ਰੇਨ ’ਚੋਂ ਬਾਹਰ ਕੱਢਿਆ ਗਿਆ। ਡ੍ਰੇਨ ਦੇ ਕੋਲ ਰਹਿਣ ਵਾਲੇ ਲੋਕਾਂ ਅਤੇ ਕਿਸਾਨਾਂ ਨੇ ਦੱਸਿਆ ਕਿ ਇਸ ਡ੍ਰੇਨ ਦੇ ਨੇੜੇ ਵੱਡੀ ਗਿਣਤੀ ’ਚ ਨਸ਼ੇੜੀ ਘੁੰਮਦੇ ਹਨ। ਸਥਾਨਕ ਲੋਕਾਂ ਨੇ ਡ੍ਰੇਨ ਦੇ ਨੇੜੇ ਪੁਲਸ ਦੀ ਗਸ਼ਤ ਅਤੇ ਲਾਈਟਾਂ ਲਗਾਉਣ ਦੀ ਮੰਗ ਕੀਤੀ ਹੈ। ਇਸ ਘਟਨਾ ਨਾਲ ਸੰਬੰਧਿਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਥਾਨਕ ਵਸਨੀਕ ਸੁਰਜੀਤ ਸਿੰਘ, ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਘਟਨਾ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰ ਹੀ ਹਨ ਅਤੇ ਉਨ੍ਹਾਂ ਨੇ ਦੇਖਿਆ ਕਿ ਡ੍ਰੇਨ ’ਚ ਇਕ ਲਾਸ਼ ਤੈਰ ਰਹੀ ਹੈ ਅਤੇ ਲਾਸ਼ ਅਰਧ ਨਗਨ ਹਾਲਾਤ ’ਚ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਮ੍ਰਿਤਕ ਨੂੰ ਮਰੇ ਹੋਏ 4-5 ਦਿਨ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਜਾਣਕਾਰੀ ਦਿੰਦੇ ਉਨ੍ਹਾਂ ਨੇ ਦੱਸਿਆ ਕਿ ਇਸ ਏਰੀਏ ’ਚ ਨਸ਼ੇੜੀ ਵੱਡੀ ਸੰਖਿਆ ’ਚ ਗੁੰਮਦੇ ਹਨ ਅਤੇ ਪਹਿਲੇ ਵੀ ਲੋਕ ਇੱਥੇ ਆਪਣੇ ਮਰੇ ਜਾਨਵਰਾਂ ਆਦਿ ਸੁੱਟ ਕੇ ਜਾਂਦੇ ਹਨ। ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਡ੍ਰੇਨ ਤੋਂ ਆਉਣ ਵਾਲੀ ਗੰਦੀ ਬਦਬੂ ਨੂੰ ਉਨ੍ਹਾਂ ਕਿਸੇ ਜਾਨਵਰ ਦੇ ਮਰੇ ਹੋਣ ਦੀ ਬਦਬੂ ਸਮਝਿਆ ਪਰ ਅੱਜ ਜਦੋਂ ਉਨ੍ਹਾਂ ਨੇ ਲਾਸ਼ ਦੇਖੀ ਤਾਂ ਉਨ੍ਹਾਂ ਨੇ ਤੁਰੰਤ ਇਸਦੀ ਜਾਣਕਾਰੀ ਬਰਨਾਲਾ ਪੁਲਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਜਗ੍ਹਾ ’ਤੇ ਵੱਡੀ ਗਿਣਤੀ ’ਚ ਨੌਜਵਾਨ ਨਸ਼ਾ ਕਰਨ ਆਉਂਦੇ ਹਨ ਅਤੇ ਇਸ ਡ੍ਰੇਨ ਦੇ ਨੇੜੇ ਕੋਈ ਸਟ੍ਰੀਟ ਲਾਈਟ ਆਦਿ ਵੀ ਨਹੀਂ ਹੈ ਜਿਸ ਕਾਰਨ ਇੱਥੇ ਵੱਡੀ ਗਿਣਤੀ ’ਚ ਅਪਰਾਧ ਹੁੰਦੇ ਹਨ ਅਤੇ ਪੁਲਸ ਵੀ ਇੱਥੇ ਗਸ਼ਤ ਆਦਿ ਕਰਨ ਨਹੀਂ ਆਉਂਦੀ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਉੱਥੋਂ ਦੇ ਵਸਨੀਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪੁਲਸ ਨੂੰ ਇਸ ਜਗ੍ਹਾ ’ਤੇ ਗਸ਼ਤ ਆਦਿ ਵਧਾਉਣੀ ਚਾਹੀਦੀ ਹੈ ਤਾਂ ਜੋ ਇੱਥੇ ਹੋਣ ਵਾਲੇ ਅਪਰਾਧਾਂ ’ਤੇ ਰੋਕ ਲਗਾਈ ਜਾ ਸਕੇ। 
ਉੱਥੇ ਹੀ ਇਸ ਪੂਰੇ ਮਾਮਲੇ ’ਤੇ ਥਾਣਾ ਦਰ ਦੇ ਐੱਸ.ਐੱਚ.ਓ. ਗੁਰਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਜਾਖਾਨਾ ਰੋਡ ’ਤੇ ਡ੍ਰੇਨ ’ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚ ਈ ਅਤੇ ਲਾਸ਼ ਨੂੰ ਬਾਹਰ ਕੱਢਿਆ। ਉੱਥੇ ਉਨ੍ਹਾਂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਇਕ ਨੌਜਵਾਨ ਕੁਝ ਦਿਨ ਪਹਿਲੇ ਗਾਇਬ ਹੋਇਆ ਸੀ ਅਤੇ ਲਾਸ਼ ਦੀ ਸ਼ਨਾਖਤ ਕਰਵਾਏ ਜਾਣ ਤੋਂ ਬਾਅਦ ਹੀ ਕੋਈ ਪੁਸ਼ਟੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗਾਇਬ ਹੋਏ ਨੌਜਵਾਨ ਦੇ ਸੰਬੰਧੀ ਉਨ੍ਹਾਂ ਨੇ ਪੂਰੇ ਪੰਜਾਬ ’ਚ ਪੁਲਸ ਥਾਣਿਆਂ ’ਚ ਸੂਚਨਾ ਭੇਜ ਦਿੱਤੀ ਹੈ ਅਤੇ ਮ੍ਰਿਤਕ ਨੌਜਵਾਨ ਦੀ ਗਾਇਬ ਹੋਏ ਨੌਜਵਾਨ ਦੇ ਨਾਲ ਮਿਲਾਨ ਕਰਨ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਦੀ ਸ਼ਨਾਖਤ ਕਰਨ ਲਈ ਬੁਲਾਇਆ ਜਾਵੇਗਾ। ਪੁਲਸ ਨੇ ਦੱਸਿਆ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਕਰ ਰਹੇ ਹਾਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News