ਪੁਰਾਣੀ ਰੰਜਿਸ਼ ਦੇ ਚਲਦਿਆਂ ਜਲਾਲਾਬਾਦ ''ਚ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ
Wednesday, Jan 29, 2025 - 06:11 PM (IST)
ਜਲਾਲਾਬਾਦ (ਆਦਰਸ਼ ਜੋਸਨ, ਜਤਿੰਦਰ)- ਕੁਝ ਦਿਨ ਪਹਿਲਾਂ ਪੰਜਾਬ ਦੇ ਇਕ ਪਿੰਡ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਈ ਘਰਾਂ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਪੂਰੇ ਘਰਾਂ ਨੂੰ ਤਬਾਹ ਕਰਕੇ ਅਗਨੀ ਭੇਟ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦਿਲ ਨੂੰ ਦਹਿਲਾ ਕੇ ਰੱਖਣ ਦੇਣ ਵਾਲੀ ਘਟਨਾ 27 ਜਨਵਰੀ ਦੀ ਰਾਤ ਨੂੰ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਸੁਖੇਰਾ ਛੋਟਾ ਸਿੱਧੂ ਵਾਲਾ ਵਿਖੇ ਦੋ ਧਿਰਾਂ ਦਰਮਿਆਨ ਪੁਰਾਣੀ ਰੰਜਿਸ਼ ਦੇ ਚੱਲਦੇ 5 ਦਰਜਨ ਦੇ ਕਰੀਬ ਹਥਿਆਰਬੰਦ ਗੁੰਡਾ ਅਨਸਰਾਂ ਵੱਲੋਂ 1 ਘਰ ਦੇ ਅੰਦਰ ਇੱਟਾ ਰੋੜ ਮਾਰਦੇ ਹੋਏ ਜ਼ਬਰਦਸਤੀ ਦਾਖ਼ਲ ਹੋ ਗਏ ਅਤੇ ਘਰ ਅੰਦਰ ਭੰਨਤੋੜ ਕਰਦੇ ਹੋਏ ਘਰ ਦੇ ਮਕਾਨਾਂ ਦੀਆਂ ਛੱਤਾਂ ਤੱਕ ਪੁੱਟ ਦਿੱਤੀਆਂ। ਵੇਖਦੇ ਹੀ ਵੇਖਦੇ ਪੂਰਾ ਪਿੰਡ ਜੰਗ ਦਾ ਮੈਦਾਨ ਬਣ ਗਿਆ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਤਾਰੀਖ਼ ਬਦਲੀ, ਹੁਣ 6 ਦੀ ਬਜਾਏ 10 ਫਰਵਰੀ ਨੂੰ ਹੋਵੇਗੀ ਅਹਿਮ ਮੀਟਿੰਗ
ਇਸ ਖ਼ੂਨੀ ਝੜਪ ’ਚ 1 ਔਰਤ ਸਣੇ 2 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 1 ਵਿਅਕਤੀ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਿੰਡ ਚੱਕ ਸੁਖੇਰਾ ਛੋਟਾ ਸਿੱਧੂ ਵਾਲਾ ਵਿਖੇ ਵਾਪਰੀ ਇਸ ਘਟਨਾ ਨੂੰ ਲੈ ਕੇ ਦੋਵੇਂ ਧਿਰਾਂ ਦੇ ਲੋਕ ਮੀਡੀਆ ਦੇ ਕੈਮਰੇ ਸਾਹਮਣੇ ਇਕ ਦੂਜੇ ’ਤੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾ ਰਹੀਆਂ ਹਨ। ਪਿੰਡ ਚੱਕ ਸਖੇਰਾ ਦੇ ਮੌਜੂਦਾ ਪੰਚ ਗੁਰਮੇਜ ਸਿੰਘ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਬੰਸ ਸਿੰਘ ਮੇਰਾ ਭਰਾ ਅਤੇ ਉਨ੍ਹਾਂ ਦਾ ਪਰਿਵਾਰ 27 ਜਨਵਰੀ ਦੀ ਰਾਤ ਨੂੰ ਲਗਭਗ 8 ਵਜੇ ਦੇ ਕਰੀਬ ਆਪਣੇ ਘਰ ਅੰਦਰ ਰੋਟੀ ਬਣਾ ਰਹੇ ਸੀ ਤਾਂ ਗੁਆਂਢੀ ਪਰਿਵਾਰ ਵੱਲੋਂ ਪੁਰਾਣੀ ਰੰਜਸ਼ ਦੇ ਚੱਲਦੇ 50/60 ਹਥਿਆਰਬੰਦ ਗੁੰਡਾ ਅਨਸਰਾਂ ਨਾਲ ਮਿਲ ਕੇ ਘਰ ਨੂੰ ਘੇਰਾ ਪਾ ਕੇ ਇੱਟਾਂ ਰੋੜੇ ਮਾਰਨ ਸ਼ੁਰੂ ਕਰ ਦਿੱਤੇ ਅਤੇ ਘਰ ਦੇ ਮਕਾਨਾਂ ਦੀਆਂ ਛੱਤਾਂ ਸਣੇ ਬਾਥਰੂਮ ਘਰ ਦੇ ਸ਼ੀਸ਼ੇ ਪਾਣੀ ਵਾਲੀਆਂ ਟੈਕੀਆਂ ਆਦਿ ਦੀ ਤੋੜਭੰਨ ਕਰ ਸਮੇਤ ਘਰ ਦੇ ਮਕਾਨਾਂ ਦੀਆਂ ਛੱਤਾਂ ਤੱਕ ਪੁੱਟ ਦਿੱਤੀਆਂ।
ਪੰਚਾਇਤ ਮੈਂਬਰ ਗੁਰਮੇਜ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਪਾਣੀ ਜਾਨੀ ਬਚਾਅ ਕੇ ਕਿਸੇ ਦੇ ਘਰ ਅੰਦਰ ਲੁੱਕ ਗਏ ਤਾਂ ਇਨ੍ਹਾਂ ਗੁੰਡਾ ਅਨਸਰਾਂ ਦੇ ਵੱਲੋਂ ਉਨ੍ਹਾਂ ਦੇ ਘਰਾਂ ਅੰਦਰ ਇੱਟਾਂ ਰੋੜੇ ਮਾਰ ਕੇ ਏ. ਸੀ. ਫਲੱਸਾਂ ਦਾ ਆਦਿ ਦਾ ਭਾਰੀ ਨੁਕਸਾਨ ਕੀਤਾ ਗਿਆ। ਪਿੰਡ ਚੱਕ ਸੁਖੇਰਾ ਛੋਟਾ ਸਿੱਧੂ ਵਾਲਾ ਵਿਖੇ ਹੋਈ ਖ਼ੂਨੀ ਝੜਪ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਖਹਿਰਾ ਸਿੰਘ ਨੇ ਦੱਸਿਆ ਕਿ ਚਿੰਤਾ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਮੌਜੂਦਾ ਪੰਚ ਗੁਰਮੇਜ ਸਿੰਘ ਦੇ ਭਰਾ ਹਰਬੰਸ ਸਿੰਘ ਦੇ ਘਰ ਗੁਆਂਢੀਆਂ ਵੱਲੋ ਪੁਰਾਣੀ ਰੰਜਸ਼ ਦੇ ਚੱਲਦੇ ਗੁੰਡਾਅਨਸਰਾਂ ਦੀ ਮਦਦ ਨਾਲ ਹਮਲਾ ਕਰਕੇ ਘਰ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਜ਼ਿਲ੍ਹਾ ਮੁਕੰਮਲ ਬੰਦ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਪਿੰਡ ਦੇ ਸਾਬਕਾ ਸਰਪੰਚ ਖਹਿਰਾ ਸਿੰਘ ਨੇ ਜ਼ਿਲ੍ਹਾਂ ਫ਼ਾਜਿਲਕਾ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾੜ ਸਣੇ ਸਥਾਨਕ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿਰੋਧੀ ਧਿਰ ਦੇ ਨੌਜਵਾਨ ਸੁਨੀਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਗੁਆਂਢੀਆਂ ਨਾਲ 2/3 ਵਾਰ ਪਹਿਲਾਂ ਝੜਪ ਹੋਈ ਸੀ ਅਤੇ ਉਸ ਸਮੇਂ ਵੀ ਉਕਤ ਵਿਅਕਤੀਆਂ ਨੇ ਬਦਮਾਸ਼ ਮੰਗਵਾ ਕੇ ਸਾਡੀ ਤੋੜ ਭੰਨ ਵੋਟਾਂ ਦੇ ਮਸਲੇ ਨੂੰ ਲੈ ਕੇ ਕਰ ਗਏ ਸਨ। ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਸੀਂ ਆਪਣੇ ਕੰਮਕਾਰ ਗਏ ਹੋਏ ਸੀ ਤਾਂ ਗੁਆਂਢੀਆਂ ਨੇ ਪਹਿਲ ਕਰਦੇ ਹੋਏ ਸਾਡੇ ਘਰ ’ਤੇ ਹਮਲਾ ਕਰਕੇ ਸਾਡੇ ਘਰ ਦੀ ਕਾਫ਼ੀ ਭੰਨਤੋੜ ਕੀਤੀ ਹੈ। ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਵੋਟਾਂ ਦੀ ਰੰਜਿਸ਼ ਦਾ ਕਰਾਰ ਦਿੱਤਾ। ਥਾਣਾ ਸਦਰ ਜਲਾਲਾਬਾਦ ਮਹਿਲਾ ਐੱਸ. ਐੱਚ. ਓ. ਨੇ ਫੋਨ ਨੂੰ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਥਾਣਾ ਸਦਰ ਜਲਾਲਾਬਾਦ ਮਹਿਲਾ ਐੱਸ. ਐੱਚ. ਓ. ਅਮਰਜੀਤ ਕੌਰ ਦੇ ਸਰਕਾਰੀ ਨੰਬਰ ’ਤੇ ਮਾਮਲੇ ਦੀ ਜਾਣਕਾਰੀ ਲੈਣ ਲਈ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨੂੰ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵਾਪਰੇ ਤੀਹਰਾ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਹੋਇਆ ਸਨਸਨੀਖੇਜ਼ ਖ਼ੁਲਾਸਾ
ਡੀ. ਐੱਸ. ਪੀ. ਜਲਾਲਾਬਾਦ ਜਤਿੰਦਰ ਸਿੰਘ ਗਿੱਲ ਨੇ ਜਾਣਕਾਰੀ ਦੇਣ ਦੇ ਬਦਲੇ ਫੋਨ ਨੂੰ ਵਿਅਸਤ ਕਰ ਦਿੱਤਾ
ਪਿੰਡ ਚੱਕ ਸੁਖੇਰਾ ਛੋਟਾ ਸਿੱਧੂ ਵਾਲਾ ਵਿਖੇ 27 ਜਨਵਰੀ ਦੀ ਰਾਤ ਨੂੰ ਪਿੰਡ ਅੰਦਰ ਹੋਈ ਖ਼ੂਨੀ ਝੜਪ ਦੀ ਜਾਣਕਾਰੀ ਲੈਣ ਲਈ ਡੀ. ਐੱਸ. ਪੀ. ਜਲਾਲਾਬਾਦ ਜਤਿੰਦਰ ਸਿੰਘ ਗਿੱਲ ਦੇ ਮੋਬਾਇਲ ਨੰਬਰ ’ਤੇ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਬਦਲੇ ਫੋਨ ਨੂੰ ਵਿਅਸਤ ਕਰ ਦਿੱਤਾ, ਜਿਸ ਦੇ ਕਾਰਨ ਪੂਰੇ ਮਾਮਲੀ ਸੱਚਾਈ ਸਾਹਮਣੇ ਨਹੀਂ ਆ ਸਕੀ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਸੁਖਮੀਤ ਡਿਪਟੀ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e