ਮਾਛੀਵਾੜਾ ਦੀ ਬਲਾਕ ਸੰਮਤੀ ਚੇਅਰਪਰਸਨ ਬੇਭਰੋਸਗੀ ਮਤੇ ਤੋਂ ਬਾਅਦ ਅਹੁਦੇ ਤੋਂ ਹਟਾਈ

08/03/2022 1:13:03 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪਿਛਲੇ ਦਿਨੀਂ ਬਲਾਕ ਪੰਚਾਇਤ ਦਫ਼ਤਰ ਵਿਖੇ ਕਾਂਗਰਸ ਸਮਰਥਕ ਬਲਾਕ ਸੰਮਤੀ ਮੈਂਬਰਾਂ ਵੱਲੋਂ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਮਤਾ ਪਾਇਆ ਗਿਆ ਸੀ, ਜਿਸ ਨੂੰ 15 ਦਿਨਾਂ ਲਈ ਆਪਣਾ ਬਹੁਮਤ ਸਾਬਿਤ ਕਰਨ ਦਾ ਸਮਾਂ ਦਿੱਤਾ ਗਿਆ ਪਰ ਮੰਗਲਵਾਰ ਹੋਈ ਮੀਟਿੰਗ 'ਚ ਉਹ ਅਸਫ਼ਲ ਨਜ਼ਰ ਆਏ। ਬੀਤੇ ਦਿਨ ਸਥਾਨਕ ਬਲਾਕ ਪੰਚਾਇਤ ਦਫ਼ਤਰ ਵਿਖੇ ਸਮਰਾਲਾ ਦੇ ਐੱਸ.ਡੀ.ਐੱਮ. ਕੁਲਦੀਪ ਬਾਵਾ ਦੀ ਅਗਵਾਈ 'ਚ ਇਕ ਮੀਟਿੰਗ ਹੋਈ, ਜਿਸ ਵਿੱਚ ਬਲਾਕ ਸੰਮਤੀ ਦੇ ਕੁਲ 16 'ਚੋਂ 14 ਮੈਂਬਰ ਹੀ ਹਾਜ਼ਰ ਹੋਏ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ 2 ਮੈੱਬਰ ਗੈਰ-ਹਾਜ਼ਰ ਪਾਏ ਗਏ। ਕੁਲ 14 ’ਚੋਂ ਕਾਂਗਰਸ ਦੇ 11 ਮੈਂਬਰਾਂ ਹੁਸਨ ਲਾਲ ਮੜਕਨ, ਸੋਮਨਾਥ, ਰਮੇਸ਼ ਖੁੱਲਰ, ਅਮਰਨਦੀਪ ਸਿੰਘ ਰਾਣਵਾਂ, ਦਲਬਾਰਾ ਸਿੰਘ ਸਿਹਾਲਾ, ਗਿਆਨ ਕੌਰ, ਕੁਲਵੰਤ ਕੌਰ, ਸਿਮਰਨਦੀਪ ਕੌਰ, ਦਲਜੀਤ ਕੌਰ, ਗੁਰਪ੍ਰੀਤ ਕੌਰ ਤੇ ਕੁਲਦੀਪ ਕੌਰ ਨੇ ਚੇਅਰਪਰਸਨ ਦਾ ਇਕਮਤ ਹੋ ਕੇ ਵਿਰੋਧ ਦਰਜ ਕਰਵਾਇਆ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਇਕ ਮੌਜੂਦ ਮੈਂਬਰ ਦਰਬਾਰਾ ਸਿੰਘ ਨੇ ਵੀ ਉਨ੍ਹਾਂ ਦਾ ਸਮਰਥਨ ਕਰਦਿਆਂ ਆਪਣਾ ਵਿਰੋਧ ਜਿਤਾ ਦਿੱਤਾ।

ਖ਼ਬਰ ਇਹ ਵੀ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਲੱਗਾ GST, ਗਾਇਕ ਜਾਨੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੜ੍ਹੋ TOP 10

ਮੀਟਿੰਗ ਦੀ ਅਗਵਾਈ ਕਰ ਰਹੇ ਐੱਸ.ਡੀ.ਐੱਮ. ਸਮਰਾਲਾ ਨੇ ਵਿਭਾਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਵਿੱਚ 16 ’ਚੋਂ 11 ਮੈਂਬਰਾਂ ਦੇ ਖੁੱਲ੍ਹ ਕੇ ਵਿਰੋਧ 'ਚ ਉਤਰਨ ਕਾਰਨ ਚੇਅਰਪਰਸਨ ਸਿਮਰਨਜੀਤ ਕੌਰ ਦੇ ਸਾਰੇ ਅਧਿਕਾਰਾਂ ਨੂੰ ਖ਼ਤਮ ਕਰਦਿਆਂ ਅਹੁਦੇ ਤੋਂ ਖਾਰਿਜ ਕਰ ਦਿੱਤਾ ਗਿਆ। ਇਲਾਕੇ ਦੇ ਕਾਂਗਰਸੀ ਆਗੂਆਂ ਦੀ ਮੌਜੂਦਗੀ ਅਤੇ ਪੁਲਸ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਮੀਟਿੰਗ 'ਚ ਐੱਸ.ਡੀ.ਐੱਮ., ਬੀ.ਡੀ.ਪੀ.ਓ., ਨਾਇਬ ਤਹਿਸੀਲਦਾਰ ਤੋਂ ਇਲਾਵਾ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਐੱਸ.ਡੀ.ਐੱਮ. ਸਮਰਾਲਾ ਕੁਲਦੀਪ ਬਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 15 ਦਿਨ ਪਹਿਲਾਂ 11 ਮੈਂਬਰਾਂ ਨੇ ਬੇਭਰੋਸਗੀ ਮਤਾ ਰੱਖਿਆ ਸੀ, ਜਿਸ ਵਿੱਚ 11 ਮੈਂਬਰ ਮੁੜ ਚੇਅਰਪਰਸਨ ਦੇ ਵਿਰੋਧ 'ਚ ਡਟੇ ਰਹੇ, ਜਿਸ ਕਾਰਨ ਅੱਜ ਚੇਅਰਮੈਨ ਦੇ ਅਧਿਕਾਰ ਖ਼ਤਮ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਉੱਚ ਅਧਿਕਾਰੀਆਂ ਵੱਲੋਂ ਨਿਰਦੇਸ਼ ਆਉਣ ਤੋਂ ਬਾਅਦ ਹੀ ਮੀਟਿੰਗ ਰੱਖੀ ਜਾਵੇਗੀ।

ਇਹ ਵੀ ਪੜ੍ਹੋ : 12 ਗਊਵੰਸ਼ਾਂ ਦੀ ਮੌਤ ਦੀ ਗੁੱਥੀ ਪਟਿਆਲਾ ਪੁਲਸ ਨੇ 24 ਘੰਟਿਆਂ ’ਚ ਸੁਲਝਾਈ, ਅੰਤਰਰਾਜੀ 6 ਗਊ ਸਮੱਗਲਰ ਗ੍ਰਿਫ਼ਤਾਰ

ਕਾਂਗਰਸ ਨੇ ਕੁਝ ਕੁ ਵਿਅਕਤੀਆਂ ਦੇ ਕਹਿਣ ’ਤੇ ਮੈਨੂੰ ਅਹੁਦੇ ਤੋਂ ਹਟਾਇਆ

ਇਸ ਸਬੰਧੀ ਜਦੋਂ ਬਲਾਕ ਸੰਮਤੀ ਚੇਅਰਪਰਸਨ ਦੇ ਅਹੁਦੇ ਤੋਂ ਖਾਰਿਜ ਕੀਤੇ ਸਿਮਰਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਕਾਂਗਰਸ ਪਾਰਟੀ ਦਾ ਡਟ ਕੇ ਸਾਥ ਦਿੱਤਾ ਪਰ ਹਾਈਕਮਾਂਡ ਨੇ ਕੁਝ ਕੁ ਵਿਅਕਤੀਆਂ ਦੀਆਂ ਗੱਲਾਂ 'ਚ ਆ ਕੇ ਮੇਰੇ ਖ਼ਿਲਾਫ਼ ਬੇਭਰੋਸਗੀ ਮਤਾ ਪਾ ਦਿੱਤਾ। ਜ਼ਿਕਰਯੋਗ ਹੈ ਕਿ ਚੇਅਰਪਰਸਨ ਸਿਮਰਨਜੀਤ ਕੌਰ ਨੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਵਿਰੋਧ ਕੀਤਾ ਸੀ, ਜਦਕਿ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦਾ ਸਾਥ ਦਿੱਤਾ ਸੀ, ਜਿਸ ਕਾਰਨ ਕਾਂਗਰਸੀ ਬਲਾਕ ਸੰਮਤੀ ਮੈਂਬਰਾਂ ਨੇ ਆਪਣੀ ਚੇਅਰਪਰਸਨ ਦਾ ਵਿਰੋਧ ਕਰਦਿਆਂ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰਵਾ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਹੋਈ ਗੋਲੀਬਾਰੀ, ਹਮਲਾਵਰਾਂ ਨੇ ਨੌਜਵਾਨਾਂ 'ਤੇ ਚਲਾਈਆਂ ਤਾਬੜਤੋੜ ਗੋਲੀਆਂ

ਜੇ ਚੇਅਰਪਰਸਨ ਕਾਂਗਰਸੀ ਸੀ ਤਾਂ ਚੋਣਾਂ ਦੌਰਾਨ ਕਾਂਗਰਸ ਦਾ ਵਿਰੋਧ ਕਿਉਂ ਕੀਤਾ : ਤਿਵਾੜੀ

ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਦੇ ਬਲਾਕ ਸੰਮਤੀ ਮੈਂਬਰਾਂ ਨੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਕੋਲ ਮੰਗ ਰੱਖੀ ਸੀ ਕਿ ਚੇਅਰਪਰਸਨ ਸਿਮਰਨਜੀਤ ਕੌਰ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਹਮਾਇਤ ਕਰਨ ਦੀ ਬਜਾਏ ਆਜ਼ਾਦ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ, ਜੋ ਕਿ ਹੁਣ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਚੇਅਰਪਰਸਨ ਆਪਣੇ-ਆਪ ਨੂੰ ਕਾਂਗਰਸ ਸਮਰਥਕ ਦੱਸ ਰਹੀ ਹੈ ਤਾਂ ਫਿਰ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦਾ ਵਿਰੋਧ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 12 ਬਲਾਕ ਸੰਮਤੀ ਮੈਂਬਰਾਂ ਵੱਲੋਂ ਚੇਅਰਪਰਸਨ ਦੇ ਵਿਵਹਾਰ ਤੋਂ ਨਾਖੁਸ਼ ਹੋ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਬੇਭਰੋਸਗੀ ਦਾ ਮਤਾ ਪਾਉਣ ਸਬੰਧੀ ਪੱਤਰ ਭੇਜਿਆ ਗਿਆ ਸੀ, ਜਿਸ ਸਬੰਧੀ ਅੱਜ ਉਨ੍ਹਾਂ ਐੱਸ.ਡੀ.ਐੱਮ. ਸਮਰਾਲਾ ਨੂੰ ਭੇਜ ਕੇ ਇਸ ਮੀਟਿੰਗ ਨੂੰ ਨੇਪਰੇ ਚਾੜ੍ਹ ਤੇ ਚੇਅਰਮੈਨ ਸਿਮਰਨਜੀਤ ਕੌਰ ਨੂੰ ਅਹੁਦੇ ਤੋਂ ਖਾਰਿਜ ਕਰਕੇ ਸਾਰੇ ਅਧਿਕਾਰ ਵਾਪਸ ਲੈ ਲਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਉਪਲਬਧੀ, PSPCL ਨੇ ਰਿਕਾਰਡ 14,207 ਮੈਗਾਵਾਟ ਬਿਜਲੀ ਸਪਲਾਈ ਕੀਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News