ਬਰਡ ਫਲੂ ਦੇ ਚੱਲਦੇ ਫਿਰੋਜ਼ਪੁਰ ਸ਼ਹਿਰ ਕੋਲ ਖੇਤਾਂ ’ਚ ਮਿਲਿਆ ਇਕ ਮਰਿਆ ਪੰਛੀ

1/20/2021 6:35:50 PM

ਫਿਰੋਜ਼ਪੁਰ (ਕੁਮਾਰ): ਦੇਸ਼ ਭਰ ਵਿਚ ਚੱਲ ਰਹੇ ਬਰਡ ਫਲੂ ਦੇ ਚੱਲਦੇ ਅੱਜ ਫਿਰੋਜ਼ਪੁਰ ਸ਼ਹਿਰ ਜੀਰਾ ਗੇਟ ਦੇ ਖੇਤਾਂ ਵਿਚ ਇਕ ਕਿਸਾਨ ਨੂੰ ਮਰਿਆ ਪਿਆ ਪੰਛੀ ਮਿਲਿਆ। ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਆਪਣੇ ਖੇਤਾਂ ਵਿਚ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇਕ ਪੰਛੀ ਉਸਦੇ ਖੇਤ ਵਿਚ ਡਿੱਗਾ ਪਿਆ ਸੀ।

ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਸੰਘਰਸ਼ ਦੌਰਾਨ ਪਿੰਡ ਬੁਗਰਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਮੌਤ

ਕਿਸਾਨ ਨੇ ਦੱਸਿਆ ਕਿ ਉਸਨੇ ਇਸ ਸਬੰਧੀ ਫਿਰੋਜ਼ਪੁਰ ਦੇ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੰਪਰਕ ਕਰਨ ’ਤੇ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾਕਟਰ ਦਿਨੇਸ਼ ਅਗਰਵਾਲ ਨੇ ਦੱਸਿਆ ਕਿ ਇਕ ਪੰਛੀ ਦੇ ਇਸ ਤਰ੍ਹਾਂ ਮਰੇ ਪਏ ਮਿਲਣ ਨਾਲ ਪੰਛੀ ਨੂੰ ਸੈਂਪਲ ਜਾਂ ਪੋਸਟਮਾਰਟਮ ਲਈ ਨਹੀਂ ਭੇਜ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਜ਼ਿਆਦਾ ਮਰੇ ਪਏ ਪੱਛੀ ਮਿਲਣ ਤਾਂ ਉਹ ਤੁਰੰਤ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਨੂੰ ਉਸ ਦੀ ਸੂਚਨਾ ਦੇਣ।

PunjabKesari

ਇਹ ਵੀ ਪੜ੍ਹੋ:  ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕਰੇਨ ’ਤੋਂ ਡਿੱਗਣ ਨਾਲ ਮੌਤ 

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਨੇ ਕਿਸਾਨਾਂ ਅਤੇ ਪੋਲਟਰੀ ਫਾਰਮ ਵਾਲਿਆਂ ਦੇ ਨਾਲ ਇਕ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਜਦ ਵੀ ਮੀਟ ਖਾਣ ਤਾਂ ਉਸ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣ। ਉਨ੍ਹਾਂ ਕਿਹਾ ਕਿ ਮੀਟ ਪਕਾ ਕੇ ਖਾਣ ਨਾਲ ਕਿਸੇ ਨੂੰ ਵੀ ਬਰਡ ਫਲੂ ਦਾ ਕੋਈ ਖਤਰਾ ਨਹੀ ਹੈ।


Shyna

Content Editor Shyna