ਬਿਕਰਮ ਸਿੰਘ ਮਜੀਠੀਆ ਤੋਂ ਖਾਤਿਆਂ ''ਚ ਹੋਈਆਂ ਟ੍ਰਾਂਜ਼ੈਕਸ਼ਨਾਂ ਸਬੰਧੀ ਕੀਤੀ ਗਈ ਪੁੱਛਗਿੱਛ : DGP ਭੁੱਲਰ

Tuesday, Mar 18, 2025 - 08:51 PM (IST)

ਬਿਕਰਮ ਸਿੰਘ ਮਜੀਠੀਆ ਤੋਂ ਖਾਤਿਆਂ ''ਚ ਹੋਈਆਂ ਟ੍ਰਾਂਜ਼ੈਕਸ਼ਨਾਂ ਸਬੰਧੀ ਕੀਤੀ ਗਈ ਪੁੱਛਗਿੱਛ : DGP ਭੁੱਲਰ

ਪਟਿਆਲਾ (ਬਲਜਿੰਦਰ) : ਬਹੁ ਕਰੋੜੀ ਡਰੱਗ ਰੈਕਟ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਪੁੱਛਗਿੱਛ ਖਤਮ ਹੋਣ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁੱਖੀ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਦੋ ਦਿਨਾਂ 'ਚ ਬਿਕਰਮ ਸਿੰਘ ਮਜੀਠੀਆ ਤੋਂ 9 ਅਤੇ 8 ਘੰਟੇ ਪੁੱਛਗਿੱਛ ਕੀਤੀ ਗਈ। ਜਿਸ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਫਰਮਾਂ ਵਿਚ ਉਸ ਸਮੇਂ ਹੋਈਆ ਟ੍ਰਾਂਜ਼ੈਕਸ਼ਨਾਂ ਤੇ ਕੁਝ ਵਿਦੇਸ਼ਾਂ ਫਰਮਾ ਵਿਚ ਹੋਈਆਂ ਟ੍ਰਾਂਜ਼ੈਕਸ਼ਨ ਬਾਰੇ ਪੁੱਛਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਸਵਾਲ ਵੀ ਦਿੱਤੇ ਗਏ ਹਨ, ਜਿਨ੍ਹਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ। 

ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਮਲੇ ਵਿਚ ਸਤਪ੍ਰੀਤ ਸਿੰਘ ਸੱਤਾ, ਅਮਰਿੰਦਰ ਸਿੰਘ ਲਾਡੀ ਛੀਨਾ, ਪਰਮਿੰਦਰ ਪਿੰਦੀ  ਜਿਹੜੇ ਵਿਦੇਸ਼ ਵਿਚ ਬੈਠੇ ਹਨ, ਨੂੰ ਇਸ ਮਾਮਲੇ ਵਿਚ ਪੁੱਛਗਿੱਛ ਲਈ ਇਥੇ ਲਿਆਂਦਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਭਾਰਤ ਸਰਕਾਰ ਨਾਲ ਵੀ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਇਥੇ ਲਿਆਉਣ ਦੀ ਕਾਰਵਾਈ ਆਰੰਭੀ ਹੋਈ ਹੈ, ਕਿਉਂਕਿ ਉਨ੍ਹਾਂ ਤੋਂ ਵੀ ਇਸ ਮਾਮਲੇ ਵਿਚ ਕਾਫੀ ਸਵਾਲ ਜਵਾਬ ਕਰਨੇ ਹਨ। ਇਸ ਦੇ ਲਈ ਜਿਹੜੀ ਬਣਦੀ ਕਾਰਵਾਈ ਹੈ, ਉਸ ਦੇ ਲਈ ਭਾਰਤ ਸਰਕਾਰ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਡੀ.ਆਈ.ਜੀ.ਨੇ ਦੱਸਿਆ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ 4 ਮਾਰਚ ਨੂੰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੱਦ ਕਰਵਾਉਣ ਲਈ ਮਾਣਯੋਗ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਮਜੀਠੀਆ ਨੂੰ 17 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਮਾਰਚ ਨੂੰ ਹੈ। ਇਸ ਮੌਕੇ ਐੱਸ.ਆਈ. ਟੀ. ਮੈਂਬਰ ਆਈ.ਪੀ.ਸੀ. ਅਧਿਕਾਰੀ ਵਰੁਣ ਸਰਮਾ, ਐਸ.ਪੀ ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਵੀ ਹਾਜ਼ਰ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News