ਸੜਕ 'ਤੇ ਮਰੇ ਪਏ ਪਸ਼ੂ ਕਾਰਨ ਵਾਪਰਿਆ ਹਾਦਸਾ, ਸਵਿਫਟ ਕਾਰ ਤੇ ਪਿਕਅੱਪ ਹੋਈ ਚਕਨਾਚੂਰ

Thursday, Aug 11, 2022 - 12:17 AM (IST)

ਸੜਕ 'ਤੇ ਮਰੇ ਪਏ ਪਸ਼ੂ ਕਾਰਨ ਵਾਪਰਿਆ ਹਾਦਸਾ, ਸਵਿਫਟ ਕਾਰ ਤੇ ਪਿਕਅੱਪ ਹੋਈ ਚਕਨਾਚੂਰ

ਜ਼ੀਰਕਪੁਰ (ਮੇਸ਼ੀ) : ਇਲਾਕੇ 'ਚ ਆਵਾਰਾ ਪਸ਼ੂਆਂ ਦੀ ਭਰਮਾਰ ਹੋਣ ਕਾਰਨ ਸੜਕ ਹਾਦਸਿਆਂ ਵਿੱਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਬੇਪ੍ਰਵਾਹ ਹੋਈ ਦਿਖਾਈ ਦੇ ਰਹੀ ਹੈ। ਅਜਿਹਾ ਹੀ ਇਕ ਹਾਦਸਾ ਜ਼ੀਰਕਪੁਰ-ਸ਼ਿਮਲਾ ਹਾਈਵੇਅ ’ਤੇ ਪੰਚਕੂਲਾ ਬੈਰੀਅਰ ਨੇੜੇ ਸੇਖੋਂ ਪੈਲੇਸ ਦੇ ਸਾਹਮਣੇ ਵਾਪਰਿਆ, ਜਿੱਥੇ ਸੜਕ ਵਿਚਾਲੇ ਪਈ ਗਾਂ ਨੂੰ ਬਚਾਉਂਦਿਆਂ ਮੁਗਰੇ-ਮੁਰਗੀਆਂ ਨਾਲ ਭਰੀ ਮਹਿੰਦਰਾ ਪਿਕਅੱਪ ਨੇ ਸੜਕ ’ਤੇ ਖੜ੍ਹੀ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮੁਰਗਿਆਂ ਨਾਲ ਭਰੀ ਮਹਿੰਦਰਾ ਪਿਕਅੱਪ ਪਲਟੀਆਂ ਖਾ ਗਈ। ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਵੀ ਫੇਟ ਵੱਜਣ ਨਾਲ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਸ ਨੂੰ ਜੀ.ਐੱਮ.ਸੀ.ਐੱਚ. ਸੈਕਟਰ-32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਖ਼ਬਰ ਇਹ ਵੀ : ਮਜੀਠੀਆ ਨੂੰ ਮਿਲੀ ਜ਼ਮਾਨਤ, ਉਥੇ ਫਗਵਾੜਾ 'ਚ ਹਾਈਵੇਅ ’ਤੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਪੜ੍ਹੋ TOP 10

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰਾ ਪਿਕਅੱਪ ਦੇ ਚਾਲਕ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਕੁਰੂਕਸ਼ੇਤਰ ਤੋਂ ਹਿਮਾਚਲ ਸ਼ਿਮਲਾ ਵਿਖੇ ਮੁਰਗੇ ਸਪਲਾਈ ਕਰਨ ਜਾ ਰਿਹਾ ਸੀ, ਜਦੋਂ ਉਹ ਰਾਤ ਡੇਢ ਵਜੇ ਦੇ ਕਰੀਬ ਪੰਚਕੂਲਾ ਬੈਰੀਅਰ ਨੇੜੇ ਪੁੱਜਾ ਤਾਂ ਸੜਕ ਵਿਚਾਲੇ ਖੜ੍ਹੇ 2 ਵਾਹਨਾਂ ਦੀ ਟੱਕਰ ਹੋ ਗਈ। ਲਾਈਟ ਜਾਂ ਸਿਗਨਲ ਨਾ ਹੋਣ ਕਾਰਨ ਕਾਰ ਸੜਕ ਦੇ ਵਿਚਕਾਰ ਪਿਕਅੱਪ ਨਾਲ ਟਕਰਾ ਗਈ ਅਤੇ 3 ਪਲਟੀਆਂ ਖਾ ਗਈ। ਹਾਲਾਂਕਿ ਮੈਨੂੰ ਤੇ ਮੇਰੇ ਨਾਲ ਬੈਠੇ ਸਾਥੀ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਜਦੋਂ ਕਾਰ 'ਚੋਂ ਉਤਰੇ ਤਾਂ ਸਵਿਫਟ ਕਾਰ 'ਚ ਕੋਈ ਨਹੀਂ ਸੀ। ਕੁਝ ਲੋਕ ਸੜਕ ਵਿਚਾਲੇ ਪਈ ਗਾਂ ਕੋਲ ਖੜ੍ਹੇ ਸਨ। ਉਸ ਨੇ ਦੱਸਿਆ ਕਿ ਖੁਸ਼ਕਿਸਮਤੀ ਰਹੀ ਕਿ ਸਵਿਫਟ ਕਾਰ 'ਚ ਕੋਈ ਨਹੀਂ ਸੀ, ਨਹੀਂ ਤਾਂ ਕਾਰ ਦੀ ਹਾਲਤ ਜਿਸ ਤਰ੍ਹਾਂ ਦਿਖਾਈ ਦੇ ਰਹੀ ਹੈ, ਉਸ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ : ਸੰਗਰੂਰ 'ਚ ਖੁੱਲ੍ਹਾ ਪਹਿਲਾ ਜ਼ਿਲ੍ਹਾ ਮਹਿਲਾ ਪੁਲਸ ਸਟੇਸ਼ਨ, ਵਿਧਾਇਕਾ ਭਰਾਜ ਨੇ ਕੀਤਾ ਉਦਘਾਟਨ

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੇਖੋਂ ਮੈਰਿਜ ਪੈਲੇਸ ਦੇ ਸਾਹਮਣੇ ਸੜਕ ਵਿਚਾਲੇ ਇਕ ਗਾਂ ਮਰੀ ਪਈ ਸੀ। 2 ਵਾਹਨ ਸੜਕ ਦੇ ਵਿਚਕਾਰ ਖੜ੍ਹੇ ਸਨ। ਇਹ ਦੇਖਣ ਲਈ ਕਿ ਕਿਸ ਪਾਸੇ ਤੋਂ ਇਹ ਹਾਦਸਾ ਵਾਪਰਿਆ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੇਕਰ ਨਗਰ ਕੌਂਸਲ ਨੇ ਸੜਕਾਂ 'ਤੇ ਘੁੰਮ ਰਹੀਆਂ ਗਾਵਾਂ ਨੂੰ ਫੜਨ ਦਾ ਕੋਈ ਪ੍ਰਬੰਧ ਕੀਤਾ ਹੁੰਦਾ ਤਾਂ ਇਹ ਹਾਦਸਾ ਨਾ ਵਾਪਰਦਾ। ਦੂਜੇ ਪਾਸੇ ਜੇਕਰ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਜ਼ੀਰਕਪੁਰ ਵਿੱਚ ਇਨ੍ਹਾਂ ਪਸ਼ੂਆਂ ਨੂੰ ਫੜਨ ਲਈ ਕੋਈ ਠੋਸ ਪ੍ਰਬੰਧ ਨਹੀਂ ਹਨ।

ਇਹ ਵੀ ਪੜ੍ਹੋ : ਧਾਲੀਵਾਲ ਵੱਲੋਂ ਵਾਲਮੀਕਿ ਸਮਾਜ ਨੂੰ ਪੰਜਾਬ ਬੰਦ ਦਾ ਸੱਦਾ ਵਾਪਸ ਲੈਣ ਦੀ ਅਪੀਲ, CM ਨਾਲ ਮੀਟਿੰਗ ਦਾ ਦਿੱਤਾ ਭਰੋਸਾ

ਥਾਣਾ ਜ਼ੀਰਕਪੁਰ ਦੇ ਤਫਤੀਸ਼ੀ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ਦਾ ਪੂਰਾ ਨੁਕਸਾਨ ਹੋਇਆ ਹੈ। ਉਸ ਕਾਰ ਵਿੱਚ ਇਕ ਲੜਕਾ ਅਤੇ ਇਕ ਲੜਕੀ ਸਨ, ਜੋ ਬਾਹਰ ਖੜ੍ਹੇ ਸਨ। ਹਾਦਸੇ 'ਚ ਜ਼ਖਮੀ ਮੋਟਰਸਾਈਕਲ ਸਵਾਰ ਦਾ ਇਲਾਜ ਚੱਲ ਰਿਹਾ ਹੈ। ਮਹਿੰਦਰਾ ਪਿਕਅੱਪ ਦੇ ਡਰਾਈਵਰ ਤੇ ਸਵਿਫਟ ਕਾਰ ਦੇ ਮਾਲਕ ਨੂੰ ਸ਼ੁੱਕਰਵਾਰ ਨੂੰ ਥਾਣੇ ਬੁਲਾਇਆ ਗਿਆ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News