ਬੀਬੀ ਭੱਟੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾ ਕੇ ਪਿੰਡ ਸੈਦੇਵਾਲਾ ਦੇ ਵਿੱਢੇ ਵਿਕਾਸ ਕੰਮ

09/18/2020 5:11:44 PM

ਬੋਹਾ (ਮਨਜੀਤ): ਪਿੰਡ ਸੈਦੇਵਾਲਾ ਵਿਖੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਅਤੇ ਪਰਿਵਾਰ ਲਈ ਅਰਦਾਸ ਕਰਵਾਈ ਗਈ ਅਤੇ ਕੋਰੋਨਾ ਮਹਾਮਾਰੀ ਤੋਂ ਸਭ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ।

ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਦਾ ਅਗਾਜ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਿੰਡ ਨੂੰ ਤਰੱਕੀ ਅਤੇ ਵਿਕਾਸ ਦੇ ਕੰਮ ਬਖਸ਼ੇ ਜਾਣ। ਬੀਬੀ ਭੱਟੀ ਨੇ ਪਿੰਡ ਦੇ ਸਟੇਡੀਅਮ ਅਤੇ ਵਿਕਾਸ ਕੰਮਾਂ ਦਾ ਰੀਬਨ ਕੱਟ ਕੇ ਅਗਾਜ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਉਸ ਵੱਲੋਂ ਲਗਾਤਾਰ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਸੈਦੇਵਾਲਾ ਦੇ ਵਿਕਾਸ ਕਾਰਜ ਤੇਜੀ ਨਾਲ ਨੇਪਰੇ ਚਾੜ੍ਹੇ ਜਾਣਗੇ ਅਤੇ ਹੋਰ ਲੋੜੀਂਦੇ ਕੰਮ  ਲਈ ਵੀ ਸਰਕਾਰ ਵੱਲੋਂ ਛੇਤੀ ਹੀ ਗ੍ਰਾਂਟਾ ਭੇਜੀਆਂ ਜਾਣਗੀਆਂ। ਇਸ ਮੌਕੇ ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਸਹਾਇਕ ਪੰਚਾਇਤ ਅਫਸਰ ਹਰਵੀਰ ਸਿੰਘ, ਸੈਕਟਰੀ ਸਤੀਸ਼ ਕੁਮਾਰ, ਸਰਪੰਚ ਕਾਲਾ ਬਾਬਾ, ਮਹਿਲ ਸਿੰਘ, ਸਰਪੰਚ ਦਰਸ਼ਨ ਸਿੰਘ ਧਰਮਪੁਰਾ, ਨੰਬਰਦਾਰ ਅਜੀਤ ਸਿੰਘ, ਸੰਤੋਖ ਸਿੰਘ, ਨਿਰੰਜਣ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Shyna

Content Editor

Related News