ਬਰੇਕ ਫੇਲ ਹੋਣ ਕਾਰਨ ਟੋਲ ਬੂਥ 'ਚ ਵੱਜਾ ਟਰੱਕ, ਵਾਲ-ਵਾਲ ਬਚਿਆ ਕਰਮਚਾਰੀ

10/07/2019 3:37:08 PM

ਭਵਾਨੀਗੜ੍ਹ (ਕਾਂਸਲ) : ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਕਾਲਾਝਾੜ ਟੋਲ ਪਲਾਜ਼ਾ 'ਤੇ ਅੱਜ ਰੇਤਾ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਟੋਲ ਬੂਥ ਨਾਲ ਜਾ ਟਕਰਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੱਕ ਦੀ ਬਰੇਕ ਫੇਲ ਹੋਣ ਕਾਰਨ ਵਾਪਰਿਆ। ਹਾਦਸੇ 'ਚ ਟੋਲ ਬੂਥ ਨੁਕਸਾਨਿਆਂ ਗਿਆ, ਜਦੋਂਕਿ ਬੂਥ ਅੰਦਰ ਬੈਠਾ ਮੁਲਾਜ਼ਮ ਵਾਲ-ਵਾਲ ਬਚ ਗਿਆ। 

ਹਾਦਸੇ ਸਬੰਧੀ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਦੱਸਿਆ ਕਿ ਪਟਿਆਲਾ ਸਾਈਡ ਤੋਂ ਆ ਰਿਹਾ ਰੇਤਾ ਨਾਲ ਭਰਿਆ ਇਕ ਟਰੱਕ ਟੋਲ ਪਲਾਜ਼ਾ 'ਤੇ ਪਰਚੀ ਕਟਵਾਉਣ ਲਈ 2 ਨੰਬਰ ਗੇਟ 'ਚ ਦਾਖਲ ਹੋਇਆ ਤਾਂ ਡਰਾਈਵਰ ਕੋਲੋਂ ਬਰੇਕ ਨਾ ਲੱਗਣ ਕਾਰਨ ਟਰੱਕ ਪਹਿਲਾਂ ਹੀ ਟੋਲ ਪਰਚੀ ਕਟਵਾਉਣ ਲਈ ਲਾਈਨ 'ਚ ਖੜ੍ਹੀ ਇਕ ਕਾਰ ਨਾਲ ਟਕਰਾਉਣ ਤੋਂ ਬਾਅਦ ਟੋਲ ਬੂਥ 'ਚ ਜਾ ਵੱਜਾ। ਓਧਰ, ਟਰੱਕ ਦੇ ਚਾਲਕ ਨੇ ਦੱਸਿਆ ਕਿ ਹਾਦਸਾ ਟਰੱਕ ਦੀਆਂ ਬਰੇਕਾਂ ਫੇਲ ਹੋਣ ਕਾਰਨ ਵਾਪਰਿਆ ਹੈ।


cherry

Content Editor

Related News