ਟੋਲ ਵਰਕਰਾਂ ''ਤੇ ਦਰਜ ਪਰਚਾ ਕੀਤਾ ਜਾਵੇ ਰੱਦ : ਕਾਮਰੇਡ ਭੂਪ ਚੰਦ

08/23/2019 1:02:51 PM

ਭਵਾਨੀਗੜ੍ਹ(ਵਿਕਾਸ) : ਕਾਲਾਝਾੜ ਟੋਲ ਪਲਾਜ਼ਾ 'ਤੇ ਧਰਨੇ 'ਤੇ ਬੈਠੇ ਪਲਾਜ਼ਾ ਵਰਕਰਾਂ 'ਤੇ ਹਮਲਾ ਕਰਨ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਖਿਲਾਫ਼ ਪਰਚਾ ਦਰਜ ਕਰਨ ਦੀ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਭੂਪ ਚੰਦ ਨੇ ਨਿਖੇਧੀ ਕੀਤੀ ਹੈ।

ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਵਰਕਰ ਆਪਣੀਆਂ ਜਾਇਜ਼ ਹੱਕੀ ਮੰਗਾਂ ਅਤੇ ਜਾਅਲੀ ਕਰੰਸੀ ਦੇ ਮਾਮਲੇ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਿਚ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ ਪਰ ਇਹ ਟੋਲ ਪ੍ਰਬੰਧਕਾਂ ਨੂੰ ਗਵਾਰਾ ਨਹੀਂ ਗੁਜਰਿਆ। ਕਾਮਰੇਡ ਚੰਨੋਂ ਨੇ ਕਿਹਾ ਕਿ ਟੋਲ ਪ੍ਰਬੰਧਕਾਂ ਵੱਲੋਂ ਪਹਿਲਾਂ ਹੀ ਕਿਰਤ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਟੋਲ ਵਰਕਰਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਤੇ ਹੁਣ ਜੇਕਰ ਵਰਕਰ ਮਜਬੂਰ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ 'ਤੇ ਤੁਰੇ ਹਨ ਤਾਂ ਉਨ੍ਹਾਂ ਦੇ ਸੰਘਰਸ਼ ਨੂੰ ਖੇਰੂ-ਖੇਰੂ ਕਰਨ ਲਈ ਟੋਲ ਮੈਨੇਜਮੈਂਟ ਧੱਕੇਸ਼ਾਹੀ ਤੇ ਗੁੰਡਾਗਰਦੀ 'ਤੇ ਉਤਾਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸ਼ਨ ਨੇ ਵੀ ਟੋਲ ਮੈਨੇਜਮੈਂਟ ਦਾ ਪੱਖ ਪੂਰਦਿਆਂ ਧਰਨਾਕਾਰੀ ਵਰਕਰਾ ਖਿਲਾਫ਼ ਹੀ ਪਰਚੇ ਦਰਜ ਕਰਕੇ ਧੱਕੇਸ਼ਾਹੀ ਦਾ ਸਬੂਤ ਦਿੱਤਾ ਹੈ।ਉਨ੍ਹਾਂ ਵਰਕਰਾਂ ਦੇ ਸ਼ੰਘਰਸ਼ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਜਥੇਬੰਦੀ ਹਰ ਸਮੇਂ ਵਰਕਰਾਂ ਨਾਲ ਉਨ੍ਹਾਂ ਦੇ ਸ਼ੰਘਰਸ਼ ਵਿਚ ਡੱਟ ਕੇ ਪਹਿਰਾ ਦੇਵੇਗੀ, ਨਾਲ ਹੀ ਉਨ੍ਹਾਂ ਵਰਕਰਾਂ 'ਤੇ ਦਰਜ ਹੋਏ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।


cherry

Content Editor

Related News