350 ਬੋਤਲਾਂ ਸ਼ਰਾਬ ਬਰਾਮਦ, 2 ਵਿਰੁੱਧ ਮਾਮਲਾ ਦਰਜ
Friday, Jul 05, 2019 - 10:37 AM (IST)
ਭਵਾਨੀਗੜ੍ਹ (ਕਾਂਸਲ) : ਸੰਗਰੂਰ ਪੁਲਸ ਵੱਲੋਂ ਦੋ ਵੱਖ-ਵੱਖ ਥਾਵਾਂ ਤੋਂ 350 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਦੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਗੁਰਜੰਟ ਸਿੰਘ ਵਾਸੀ ਖਾਨਪੁਰ ਫਕੀਰਾ ਥਾਣਾ ਦਿੜ੍ਹਬਾ ਹਾਲ ਆਬਾਦ ਸ਼ਿਵਮ ਕਲੋਨੀ ਸੰਗਰੂਰ ਕਥਿਤ ਤੌਰ 'ਤੇ ਹਰਿਆਣੇ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਗੋਰਖ ਧੰਦਾ ਕਰਦਾ ਹੈ ਅਤੇ ਅੱਜ ਉਹ ਆਪਣੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਹਰਿਆਣੇ ਤੋਂ ਸ਼ਰਾਬ ਲਿਆ ਰਿਹਾ ਹੈ। ਉਸ ਦੀ ਕਾਰ ਬਾਹੱਦ ਪਿੰਡ ਨਾਗਰਾ ਵਿਖੇ ਹਾਦਸਾਗ੍ਰਸਤ ਹੋਈ ਖੜ੍ਹੀ ਹੈ। ਪੁਲਸ ਨੇ ਮੁਖਬਰ ਖਾਸ ਦੀ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ 300 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕਰਕੇ ਗੁਰਜੰਟ ਸਿੰਘ ਵਿਰੁੱਧ ਐਕਸਾਇਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਸਥਾਨਕ ਪੁਲਸ ਦੇ ਹੈਡ ਕਾਂਸਟੇਬਲ ਮਹਿੰਦਰ ਸਿੰਘ ਵੱਲੋਂ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸੱਤਪਾਲ ਸਿੰਘ ਉਰਫ ਜੇ.ਈ ਵਾਸੀ ਪਿੰਡ ਰਾਏਸਿੰਘਵਾਲਾ ਕਥਿਤ ਤੌਰ 'ਤੇ ਹਰਿਆਣੇ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ। ਪੁਲਸ ਨੇ ਤੁਰੰਤ ਮੁਖਬਰ ਖਾਸ ਵੱਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਛਾਪੇਮਾਰੀ ਕਰਕੇ ਉਕਤ ਵਿਅਕਤੀ ਪਾਸੋਂ 50 ਬੋਤਲਾਂ ਠੇਕਾ ਸ਼ਰਾਬ ਦੇਸ਼ੀ ਦੀਆਂ ਬਰਾਮਦ ਕਰਕੇ ਉਸ ਵਿਰੁੱਧ ਐਕਸਾਇਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related News
''ਬ੍ਰਾਂਡਡ'' ਬੋਤਲਾਂ ''ਚ ਘਟੀਆ ਸ਼ਰਾਬ! ਨਾਮੀ ਹੋਟਲ ਦੀ ਪਾਰਕਿੰਗ ''ਚ ਫੜੀ ਗਈ ਰੀਫਿਲਿੰਗ ਫੈਕਟਰੀ, ਮੁਲਜ਼ਮ ਗ੍ਰਿਫ਼ਤਾਰ
