ਘਰ 'ਚੋਂ ਨਕਦੀ ਅਤੇ ਕਈ ਹੋਰ ਕੀਮਤੀ ਸਾਮਾਨ ਲੈ ਕੇ ਆਸ਼ਕ ਨਾਲ ਫ਼ਰਾਰ ਹੋਈ ਕੁੜੀ

8/17/2020 4:44:21 PM

ਭਵਾਨੀਗੜ੍ਹ (ਵਕਾਸ,ਸੰਜੀਵ, ਕਾਂਸਲ) : ਸਥਾਨਕ ਸ਼ਹਿਰ ਨੇੜਲੇ ਇਕ ਪਿੰਡ ਤੋਂ ਕੁੜੀ ਵਲੋਂ ਆਪਣੇ ਆਸ਼ਕ ਨਾਲ ਫ਼ਰਾਰ ਹੋਣ ਅਤੇ ਘਰ 'ਚੋਂ ਨਕਦੀ, ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਜਾਣ ਦੇ ਦੋਸ਼ ਹੇਠ ਕੁੜੀ ਤੇ ਮੁੰਡੇ ਦੋਵਾਂ ਵਿਰੁੱਧ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋਂ : WWE ਪੇਸ਼ਕਾਰ ਚਾਰਲੀ ਲੀਕ ਹੋਈ ਸ਼ਰਮਨਾਕ ਵੀਡੀਓ ਕਾਰਨ ਆਈ ਸੀ ਚਰਚਾ 'ਚ

ਇਸ ਸਬੰਧੀ ਕੁੜੀ ਦੇ ਪਿਤਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ 24 ਸਾਲਾ ਧੀ ਨੂੰ ਹਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗਾਂਧੀ ਨਗਰ ਭਵਾਨੀਗੜ੍ਹ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਇਹ ਦੋਵੇਂ ਘਰ 'ਚੋਂ 3 ਲੱਖ ਰੁਪਏ ਦੀ ਨਕਦੀ, 5 ਤੋਲੇ ਸੋਨਾ, 10 ਤੋਲੇ ਚਾਂਦੀ ਅਤੇ ਇਕ ਲੈਪਟਾਪ ਨਾਲ ਲੈ ਗਏ ਹਨ। ਪੁਲਸ ਨੇ ਕੁੜੀ ਦੇ ਪਿਤਾ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਉਸ ਦੀ ਕੁੜੀ ਅਤੇ ਹਰਪ੍ਰੀਤ ਸਿੰਘ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਮਰੀਜ਼ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ


Baljeet Kaur

Content Editor Baljeet Kaur