ਭਵਾਨੀਗੜ੍ਹ: ਦੋ ਅਧਿਆਪਕ ਕੋਰੋਨਾ ਪਾਜ਼ੇਟਿਵ, ਵਿਭਾਗ ਨੇ ਸਕੂਲ ਕੀਤੇ ਬੰਦ
Thursday, Mar 04, 2021 - 12:40 PM (IST)

ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ): ਬਲਾਕ ਭਵਾਨੀਗੜ੍ਹ ਅਧੀਨ ਆਉੰਦੇ ਦੋ ਪਿੰਡਾਂ ਰਾਜਪੁਰਾ ਤੇ ਨਾਗਰਾ ਦੇ ਸਰਕਾਰੀ ਸਕੂਲਾਂ 'ਚ ਤਾਇਨਾਤ ਦੋ ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵਪਾਈ ਗਈ ਹੈ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਾਵਧਾਨੀ ਵਜੋਂ ਦੋਵੇਂ ਸਕੂਲਾਂ ਨੂੰ 3 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਉੱਥੇ ਹੀ ਸਿਹਤ ਵਿਭਾਗ ਅਧਿਆਪਕਾਂ ਦੇ ਸੰਪਰਕ 'ਚ ਆਉਣ ਵਾਲੇ ਸ਼ੱਕੀ ਲੋਕਾਂ ਦੀ ਕੰਨਟੈਕਟ ਟ੍ਰੈਸਿੰਗ ਕਰਨ ਦੇ ਵਿੱਚ ਜੁੱਟ ਗਿਆ ਹੈ।
ਇਹ ਵੀ ਪੜ੍ਹੋ ਡੀ.ਐੱਸ.ਪੀ.ਦੇ ਨਾਂ 'ਤੇ ਫੇਸਬੁੱਕ ਜ਼ਰੀਏ ਠੱਗੀ ਮਾਰਨ ਦੀ ਆੜ 'ਚ ਸ਼ਾਤਿਰ ਲੋਕ,ਕਰ ਰਹੇ ਪੈਸਿਆਂ ਦੀ ਮੰਗ
ਪਾਜ਼ੇਟਿਵ ਮਾਮਲਿਆਂ ਸਬੰਧੀ ਪੁਸ਼ਟੀ ਕਰਦੇ ਹੋਏ ਡਾ. ਅਨੀਤ ਗਰਗ ਜਿਲ੍ਹਾ ਨੋਡਲ ਅਫ਼ਸਰ (ਸਕੂਲਾਂ) ਨੇ ਵੀਰਵਾਰ ਨੂੰ ਦੱਸਿਆ ਕਿ ਬੀਤੇ ਕੱਲ ਨਾਗਰਾ ਦੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਤੇ ਅੱਜ ਰਾਜਪੁਰਾ ਪਿੰਡ ਦੇ ਸਰਕਾਰੀ ਸਕੂਲ ਦੀ ਇੱਕ ਮਹਿਲਾ ਅਧਿਆਪਕ ਨੂੰ ਕੋਰੋਨਾ ਵਾਇਰਸ ਨੇ ਅਪਣੇ ਚਪੇਟ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸਕੂਲਾਂ ਦੀਆਂ ਇਮਾਰਤਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਤੇ ਸਿਹਤ ਵਿਭਾਗ ਨੇ ਵੀ ਹਰਕਤ 'ਚ ਆਉੰਦਿਆਂ ਸਕੂਲ ਦੇ ਬਾਕੀ ਸਟਾਫ਼ ਅਤੇ ਪਾਜ਼ੇਟਿਵ ਪਾਏ ਗਏ ਅਧਿਆਪਕਾਂ ਦੇ ਸੰਪਰਕ 'ਚ ਆਉਣ ਵਾਲੇ ਸ਼ੱਕੀ ਲੋਕਾਂ ਦੇ ਕੋਰੋਨਾ ਸਬੰਧੀ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਸਕੂਲ ਦੀ ਅਧਿਆਪਿਕਾ ਦੇ ਪਤੀ ਨੂੰ ਕੋਰੋਨਾ ਵਾਇਰਸ ਹੋਣ ਤੋੰ ਬਾਅਦ ਉਕਤ ਅਧਿਆਪਿਕਾ ਨੇ ਵੀ ਅਪਣੀ ਕੋਰੋਨਾ ਸਬੰਧੀ ਜਾਂਚ ਕਰਵਾਈ ਸੀ ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਨਿਕਲੀ।
ਇਹ ਵੀ ਪੜ੍ਹੋ ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ