ਚੋਰਾਂ ਵਲੋਂ ਇਲਾਹਾਬਾਦ ਬੈਂਕ ਦੀ ਬ੍ਰਾਂਚ 'ਚ ਪਾੜ ਲਾ ਕੇ ਚੋਰੀ ਦੀ ਕੋਸ਼ਿਸ਼

08/24/2020 5:07:07 PM

ਭਵਾਨੀਗੜ੍ਹ (ਕਾਂਸਲ) : ਚੋਰ ਗਿਰੋਹ ਨੇ ਬੀਤੇ ਦਿਨੀਂ ਦਿਨ ਦਿਹਾੜੇ ਹੀ ਸ਼ਹਿਰ ਦੀ ਰਾਮਪੁਰਾ ਰੋਡ ਨਜ਼ਦੀਕ ਸਥਿਤ ਇਲਾਹਬਾਦ ਬੈਂਕ ਦੀ ਬ੍ਰਾਂਚ ਨੂੰ ਨਿਸ਼ਾਨਾ ਬਣਾਉਂਦਿਆਂ ਬ੍ਰਾਂਚ ਦੀ ਕੰਧ ਨੂੰ ਪਾੜ ਲਾ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਾਂਚ ਦੇ ਮੈਨੇਜਰ ਨਰਿੰਦਰ ਗੁਪਤਾ ਨੇ ਦੱਸਿਆ ਕਿ ਐਤਵਾਰ ਦੀ ਛੁੱਟੀ ਹੋਣ ਕਾਰਣ ਬ੍ਰਾਂਚ ਬੰਦ ਸੀ ਅਤੇ ਅੱਜ ਸਵੇਰੇ ਜਦੋਂ ਉਨ੍ਹਾਂ ਬ੍ਰਾਂਚ 'ਚ ਆ ਕੇ ਦੇਖਿਆ ਤਾਂ ਬ੍ਰਾਂਚ 'ਚ ਕੈਸ਼ ਵਾਲੇ ਕਮਰੇ ਦੀ ਕਿਸੇ ਨੇ ਭੰਨ-ਤੋੜ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਐਤਵਾਰ ਨੂੰ ਦਿਨ ਸਮੇਂ ਹੀ ਬ੍ਰਾਂਚ ਦੇ ਨਾਲ ਲੱਗਦੇ ਇਕ ਖਾਲੀ ਪਲਾਂਟ ਵਾਲੇ ਪਾਸੇ ਤੋਂ ਬ੍ਰਾਂਚ ਦੀ ਕੰਧ ਨੂੰ ਪਾੜ ਲਾਇਆ ਅਤੇ ਫਿਰ ਬ੍ਰਾਂਚ 'ਚ ਦਾਖਲ ਹੋ ਕੇ ਕੱਟਰ ਦੀ ਮਦਦ ਨਾਲ ਬ੍ਰਾਂਚ ਦੇ ਕੈਸ਼ ਵਾਲੇ ਸਟਰਾਂਗ ਰੂਮ ਦੇ ਗੇਟ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ 'ਚ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਣ ਇਥੇ ਨੁਕਸਾਨ ਹੋਣੋਂ ਬਚ ਗਿਆ।

ਇਹ ਵੀ ਪੜ੍ਹੋਂ : ਇਹ ਹੈ ਭਾਰਤ ਦੀ ਸਭ ਤੋਂ ਸੁੰਦਰ ਗੋਲਫਰ, ਤੈਰਾਕੀ 'ਚ ਵੀ ਰਹਿ ਚੁੱਕੀ ਹੈ ਚੈਪੀਅਨ (ਵੇਖੋ ਤਸਵੀਰਾਂ)

ਉਨ੍ਹਾਂ ਦੱਸਿਆ ਕਿ ਬ੍ਰਾਂਚ 'ਚ ਦਾਖਲ ਹੋਏ ਚੋਰਾਂ ਦੀਆਂ ਇਹ ਸਾਰੀਆਂ ਹਰਕਤਾਂ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਨ੍ਹਾਂ ਵਲੋਂ ਪੁਲਸ ਨੂੰ ਦਿੱਤੀ ਗਈ ਹੈ। ਮੌਕੇ 'ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਸਹਾਇਕ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਬ੍ਰਾਂਚ 'ਚ ਕੋਈ ਵੀ ਨੁਕਸਾਨ ਨਹੀਂ ਹੋਇਆ ਕਿਉਂਕਿ ਚੋਰ ਕੈਸ ਵਾਲੇ ਸਟਰਾਂਗ ਵਾਲੇ ਕਮਰੇ ਨੂੰ ਤੋੜਣ 'ਚ ਕਾਮਯਾਬ ਨਹੀਂ ਹੋਏ। ਬਾਕੀ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁੱਟਜ਼ ਲੈ ਕੇ ਪੁਲਸ ਵੱਲੋਂ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ : ਪਿਓ ਨੇ ਟੱਪੀਆਂ ਦਰਿੰਦਗੀਆਂ ਦੀਆਂ ਹੱਦਾਂ, ਪਤਨੀ ਦੀ ਮੌਤ ਤੋਂ ਬਾਅਦ ਧੀ ਨਾਲ ਕੀਤਾ ਜਬਰ-ਜ਼ਿਨਾਹ


Baljeet Kaur

Content Editor

Related News