ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ CM ਕੈਪਟਨ ਦੇ ਸਲਾਹਕਾਰ ਭਰਤਇੰਦਰ ਚਾਹਲ, ਪੁੱਛਗਿੱਛ ਜਾਰੀ

Thursday, Jun 15, 2023 - 01:09 PM (IST)

ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ CM ਕੈਪਟਨ ਦੇ ਸਲਾਹਕਾਰ ਭਰਤਇੰਦਰ ਚਾਹਲ, ਪੁੱਛਗਿੱਛ ਜਾਰੀ

ਪਟਿਆਲਾ (ਬਲਜਿੰਦਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਅੱਜ ਵਿਜੀਲੈਂਸ ਅੱਗੇ ਪੇਸ਼ ਹੋਏ ਹਨ। ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਭਰਤਇੰਦਰ ਚਾਹਲ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਚਾਹਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ- ਤਪਾ ਦੀ ਪੀਹੂ ਗਰਗ ਦੀ ਮਿਹਨਤ ਲਿਆਈ ਰੰਗ, ਮਾਂ-ਪਿਓ ਨੂੰ ਮਿਲਣ ਲੱਗੀਆਂ ਵਧਾਈਆਂ

ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਪੇਸ਼ ਹੋਣ ਲਈ ਕਈ ਪਰਵਾਨੇ ਭੇਜੇ ਗਏ ਸਨ ਪਰ ਉਹ ਬੀਮਾਰ ਹੋਣ ਦੀ ਗੱਲ ਆਖ ਕੇ ਪੇਸ਼ ਨਹੀਂ ਹੋਏ ਸਨ। ਜਿਸ ਕਾਰਣ ਵਿਜੀਲੈਂਸ ਨੇ ਉਨ੍ਹਾਂ ਦੇ ਘਰ ਬਾਹਰ ਨੋਟਿਸ ਵੀ ਚਿਪਕਾ ਦਿੱਤਾ ਸੀ ਅਤੇ ਉੱਚ ਮੈਡੀਕਲ ਸਰਟੀਫਿਕੇਟ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਰੂਟ 'ਚੋਂ ਹਟਾਇਆ ਜਾ ਸਕਦੈ ਗੁਰਦਾਸਪੁਰ, ਜਾਣੋ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News